Rashid Khan

IPL 2022 : ਗੁਜਰਾਤ ਟਾਈਟਨਸ ਦੇ ਇਸ ਸਪਿਨਰ ਗੇਂਦਬਾਜ ਨੇ ਆਪਣੇ ਨਾਂ ਕੀਤਾ ਖਾਸ ਰਿਕਾਰਡ

ਚੰਡੀਗੜ੍ਹ 23 ਅਪ੍ਰੈਲ 2022: ਗੁਜਰਾਤ ਟਾਈਟਨਸ (Gujarat Titans) ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਮੈਚ ‘ਚ ਪਹਿਲੀ ਵਿਕਟ ਲੈ ਕੇ ਇਕ ਖਾਸ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਹੈ।ਸਪਿਨਰ ਰਾਸ਼ਿਦ ਖਾਨ ਆਈਪੀਐਲ ਵਿੱਚ 100 ਵਿਕਟਾਂ ਲੈਣ ਵਾਲੇ ਦੂਜੇ ਸਪਿਨਰ ਬਣ ਗਏ ਹਨ। ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਵੈਂਕਟੇਸ਼ ਅਈਅਰ ਦਾ ਵਿਕਟ ਲੈ ਕੇ ਇਸ ਸੂਚੀ ਵਿੱਚ ਆਪਣਾ ਨਾਂ ਜੋੜ ਲਿਆ ਹੈ।

Rashid Khan

ਸਭ ਤੋਂ ਘੱਟ ਮੈਚਾਂ ‘ਚ 100 IPL ਵਿਕਟਾਂ ਲੈਣ ਦਾ ਰਿਕਾਰਡ ਲਸਿਥ ਮਲਿੰਗਾ ਦੇ ਨਾਂ ਹੈ, ਜਿਸ ਨੇ ਸਿਰਫ 70 ਮੈਚਾਂ ‘ਚ ਇਹ ਉਪਲੱਬਧੀ ਹਾਸਲ ਕੀਤੀ। ਇਸ ਸੂਚੀ ‘ਚ ਭੁਵਨੇਸ਼ਵਰ ਕੁਮਾਰ ਦੂਜੇ ਨੰਬਰ ‘ਤੇ ਹਨ, ਜਿਨ੍ਹਾਂ ਨੇ 82 ਮੈਚ ਖੇਡੇ। ਅਮਿਤ ਮਿਸ਼ਰਾ, ਆਸ਼ੀਸ਼ ਨਹਿਰਾ ਅਤੇ ਹੁਣ ਰਾਸ਼ਿਦ ਖਾਨ ਸਾਂਝੇ ਤੌਰ ‘ਤੇ ਸੂਚੀ ‘ਚ ਤੀਜੇ ਨੰਬਰ ‘ਤੇ ਤਿੰਨ ਗੇਂਦਬਾਜ਼ ਹਨ। ਤਿੰਨਾਂ ਨੇ 83 ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ। ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਮੈਚ ‘ਚ ਰਾਸ਼ਿਦ ਖਾਨ ਨੇ 4 ਓਵਰਾਂ ‘ਚ 22 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਨਾਲ ਉਸ ਨੇ 83 ਮੈਚਾਂ ‘ਚ ਕੁੱਲ 101 ਵਿਕਟਾਂ ਹਾਸਲ ਕੀਤੀਆਂ ਹਨ।

Scroll to Top