ਚੰਡੀਗੜ੍ਹ 30 ਮਾਰਚ 2022: IPL 2022 ਦੀ ਸ਼ੁਰੂਆਤ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਲਈ ਕੁਝ ਖਾਸ ਨਹੀਂ ਰਹੀ। ਟੀਮ ਨੂੰ ਪਹਿਲੇ ਹੀ ਮੈਚ ‘ਚ ਰਾਜਸਥਾਨ ਨੇ 61 ਦੌੜਾਂ ਨਾਲ ਹਰਾਇਆ। ਇਸ ਨਾਲ ਹੈਦਰਾਬਾਦ ਇਸ ਸੀਜ਼ਨ ਦੀ ਪਹਿਲੀ ਟੀਮ ਬਣ ਗਈ, ਜੋ ਟੀਚੇ ਦਾ ਪਿੱਛਾ ਨਹੀਂ ਕਰ ਸਕੀ। ਇਸ ਤੋਂ ਪਹਿਲਾਂ ਚਾਰ ਟੀਮਾਂ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰ ਚੁੱਕੀਆਂ ਹਨ। ਇਸ ਮੈਚ ‘ਚ ਹੈਦਰਾਬਾਦ ਦੀ ਟੀਮ ਆਪਣੇ 20 ਓਵਰ ਵੀ ਸਮੇਂ ਸਿਰ ਨਹੀਂ ਕਰ ਸਕੀ। ਟੀਮ ਦੇ ਕਪਤਾਨ ਕੇਨ ਵਿਲੀਅਮਸਨ ‘ਤੇ ਵੀ ਹੌਲੀ ਓਵਰ-ਰੇਟ ਲਈ 12 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ।
ਆਈ.ਪੀ.ਐੱਲ. ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ, “ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ‘ਤੇ ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਚ ‘ਚ ਹੌਲੀ ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ। ਇਸ ਟੀਮ ਨੂੰ ਇਸ ਸੀਜ਼ਨ ‘ਚ ਪਹਿਲੀ ਵਾਰ ਘੱਟੋ-ਘੱਟ ਓਵਰਾਂ ਨਾਲ ਜੁੜੇ ਮਾਮਲੇ ‘ਤੇ ਦੋਸ਼ੀ ਪਾਇਆ ਗਿਆ ਹੈ।’ ਕਪਤਾਨ ਕੇਨ ਵਿਲੀਅਮਸ। 12 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ।