Site icon TheUnmute.com

IPL 2022: ਸੰਜੂ ਸੈਮਸਨ ਨੇ ਰਾਜਸਥਾਨ ਰਾਇਲਸ ‘ਚ ਖੇਡਦਿਆਂ ਬਣਾਇਆ ਇਹ ਰਿਕਾਰਡ

Sanju Samson

ਚੰਡੀਗੜ੍ਹ 29 ਮਾਰਚ 2022: IPL 2022 ‘ਚ ਰਾਜਸਥਾਨ ਰਾਇਲਸ ਆਪਣਾ ਪਹਿਲਾ ਮੈਚ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਖੇਡ ਰਹੀ ਹੈ। ਇਹ ਮੈਚ ਹੁੰਦਿਆਂ ਹੀ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ (Sanju Samson) ਨੇ ਇੱਕ ਉਪਲਬਧੀ ਆਪਣੇ ਨਾਮ ਕਰ ਲਈ ਹੈ। ਸੰਜੂ ਸੈਮਸਨ IPL ‘ਚ ਰਾਜਸਥਾਨ ਲਈ 100 ਮੈਚ ਖੇਡਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਅਜਿਹਾ ਕਰਨ ਵਾਲਾ ਉਹ ਰਾਜਸਥਾਨ ਦਾ ਦੂਜਾ ਖਿਡਾਰੀ ਬਣ ਗਿਆ ਹੈ।

ਸੰਜੂ ਸੈਮਸਨ (Sanju Samson) ਰਾਜਸਥਾਨ ਰਾਇਲਜ਼ ਲਈ ਆਪਣਾ 100ਵਾਂ ਮੈਚ ਖੇਡ ਰਹੇ ਹਨ। ਸੈਮਸਨ ਤੋਂ ਪਹਿਲਾਂ ਰਾਜਸਥਾਨ ਲਈ ਅਜਿੰਕਿਆ ਰਹਾਣੇ ਹੀ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਜ਼ਿਆਦਾ ਮੈਚ ਖੇਡੇ ਹਨ। ਰਹਾਣੇ ਨੇ ਰਾਜਸਥਾਨ ਰਾਇਲਜ਼ ਲਈ 106 ਮੈਚ ਖੇਡੇ ਹਨ ਅਤੇ ਉਹ ਇਸ ਸੂਚੀ ‘ਚ ਸਿਖਰ ‘ਤੇ ਹਨ। ਇਸ ਦੇ ਨਾਲ ਹੀ ਅਨੁਭਵੀ ਆਲਰਾਊਂਡਰ ਸ਼ੇਨ ਵਾਟਸਨ ਇਸ ਸੂਚੀ ‘ਚ ਤੀਜੇ ਸਥਾਨ ‘ਤੇ ਹਨ।

Exit mobile version