July 5, 2024 1:32 am
Rajasthan Royals

IPL 2022: ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 23 ਦੌੜਾਂ ਨਾਲ ਹਰਾਇਆ

ਚੰਡੀਗੜ੍ਹ 02 ਮਾਰਚ 2022: IPL 2022 ਰਾਜਸਥਾਨ ਰਾਇਲਜ਼ (Rajasthan Royals) ਨੇ ਮੁੰਬਈ ਇੰਡੀਅਨਜ਼ ਨੂੰ ਲਗਾਤਾਰ ਦੂਜੇ ਮੈਚ ‘ਚ 23 ਦੌੜਾਂ ਨਾਲ ਹਰਾ ਦਿੱਤਾ । ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਦੇ ਸਾਹਮਣੇ 194 ਦੌੜਾਂ ਦਾ ਟੀਚਾ ਰੱਖਿਆ। ਜਵਾਬ ‘ਚ ਮੁੰਬਈ ਦੀ ਟੀਮ 170 ਦੌੜਾਂ ਹੀ ਬਣਾ ਸਕੀ।

ਮੁੰਬਈ ਇੰਡੀਅਨਜ਼ (Mumbai Indians) ਨੂੰ ਆਖਰੀ ਓਵਰ ‘ਚ ਜਿੱਤ ਲਈ 29 ਦੌੜਾਂ ਦੀ ਲੋੜ ਸੀ ਪਰ ਪੋਲਾਰਡ ਜ਼ਿਆਦਾ ਕੁਝ ਨਹੀਂ ਕਰ ਸਕਿਆ। ਉਹ ਪੂਰੇ ਓਵਰ ‘ਚ ਸਿਰਫ ਚਾਰ ਦੌੜਾਂ ਹੀ ਬਣਾ ਸਕਿਆ ਅਤੇ ਆਖਰੀ ਗੇਂਦ ‘ਤੇ ਕੈਚ ਆਉਟ ਹੋ ਗਿਆ। ਜੋਸ਼ ਬਟਲਰ ਨੇ ਉਸ ਨੂੰ ਨਵਦੀਪ ਸੈਣੀ ਦੀ ਗੇਂਦ ‘ਤੇ ਕੈਚ ਕਰਵਾਇਆ। ਇਸ ਜਿੱਤ ਨਾਲ ਰਾਜਸਥਾਨ ਦੀ ਟੀਮ ਅੰਕ ਸੂਚੀ ‘ਚ ਪਹਿਲੇ ਸਥਾਨ ’ਤੇ ਪਹੁੰਚ ਗਈ ਹੈ।