Site icon TheUnmute.com

IPL 2022: ਕੋਰੋਨਾ ਕਾਰਨ ਫਿਜ਼ੀਓ ਪੈਟਰਿਕ ਤੋਂ ਬਾਅਦ ਦਿੱਲੀ ਕੈਪੀਟਲਜ਼ ਟੀਮ ਨੂੰ ਕੀਤਾ ਕੁਆਰੰਟੀਨ

Delhi Capitals

ਚੰਡੀਗੜ੍ਹ 18 ਅਪ੍ਰੈਲ 2022: IPL 2022 ਦੇ ਮੈਚਾਂ ‘ਤੇ ਕੋਰੋਨਾ ਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ | ਇਸ ਦੌਰਾਨ IPL 2022 ‘ਚ ਕੋਰੋਨਾ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਮਾਮਲੇ ਦਿੱਲੀ ਕੈਪੀਟਲਜ਼ (Delhi Capitals) ਦੀ ਟੀਮ ਦੇ ਹਨ। ਇਸ ਤੋਂ ਪਹਿਲਾਂ ਦਿੱਲੀ ਦੇ ਫਿਜ਼ੀਓ ਪੈਟਰਿਕ ਨੂੰ ਕਰੋਨਾ ਸੰਕਰਮਿਤ ਪਾਇਆ ਗਿਆ ਸੀ। ਇਸ ਤੋਂ ਬਾਅਦ ਟੀਮ ਦੇ ਇੱਕ ਖਿਡਾਰੀ ਅਤੇ ਇੱਕ ਸਪੋਰਟ ਸਟਾਫ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

ਹੁਣ ਦਿੱਲੀ ਕੈਪੀਟਲਜ਼ (Delhi Capitals) ਟੀਮ ਦੇ ਸਾਰੇ ਮੈਂਬਰਾਂ ਨੂੰ ਹੋਟਲ ਵਿੱਚ ਕੁਆਰੰਟੀਨ ਕਰ ਦਿੱਤਾ ਗਿਆ ਹੈ। ਸਾਰੇ ਖਿਡਾਰੀਆਂ ਨੂੰ ਦੋ ਦਿਨ ਹੋਟਲ ਵਿੱਚ ਰੱਖਿਆ ਜਾਵੇਗਾ ਅਤੇ ਇਸ ਦੌਰਾਨ ਸਾਰਿਆਂ ਦਾ ਟੈਸਟ ਕੀਤਾ ਜਾਵੇਗਾ। ਕੋਰੋਨਾ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਇਸ ਕਾਰਨ 20 ਅਪ੍ਰੈਲ ਨੂੰ ਦਿੱਲੀ ਅਤੇ ਪੰਜਾਬ ਵਿਚਾਲੇ ਹੋਣ ਵਾਲਾ ਮੈਚ ਵੀ ਮੁਲਤਵੀ ਕੀਤਾ ਜਾ ਸਕਦਾ ਹੈ।

ਹਾਲਾਂਕਿ ਹੁਣ ਤੱਕ ਇਸ ਮਾਮਲੇ ‘ਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਰੈਪਿਡ ਐਂਟੀਜੇਨ ਟੈਸਟ ‘ਚ ਦਿੱਲੀ ਟੀਮ ‘ਚ ਸ਼ਾਮਲ ਆਸਟ੍ਰੇਲੀਆਈ ਆਲਰਾਊਂਡਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਨਾਲ ਹੀ, ਇੱਕ ਸਪੋਰਟ ਸਟਾਫ ਦੇ ਅੰਦਰ ਵੀ ਕੋਰੋਨਾ ਦੇ ਲੱਛਣ ਸਨ ਅਤੇ ਹੁਣ ਉਸਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਹਾਲਾਂਕਿ ਇਸ ਮੈਂਬਰ ਦੀ ਪਿਛਲੇ ਟੈਸਟ ਵਿੱਚ ਰਿਪੋਰਟ ਨੈਗੇਟਿਵ ਆਈ ਸੀ।

Exit mobile version