ਚੰਡੀਗੜ੍ਹ 18 ਮਾਰਚ 2022: ਆਈ ਪੀ ਐੱਲ 2022 (Indian Premier League 2022) ਦੀ ਸ਼ੁਰੂਆਤ ਹੋਣ ਤੋਂ ਠੀਕ ਪਹਿਲਾਂ ਲਖਨਊ (Lucknow) ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ (mark wood) ਕੂਹਣੀ ਦੀ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਉਹ ਇੰਗਲੈਂਡ ਦਾ ਤੀਜਾ ਖਿਡਾਰੀ ਹੈ ਜੋ ਸੱਟ ਕਾਰਨ IPL 2022 ਤੋਂ ਬਾਹਰ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਲਕਾਤਾ ਦੇ ਐਲੇਕਸ ਹੇਲਸ ਅਤੇ ਗੁਜਰਾਤ ਟਾਈਟਨਸ ਦੇ ਜੇਸਨ ਰਾਏ ਵੀ ਸੱਟ ਕਾਰਨ ਟੀਮ ਤੋਂ ਬਾਹਰ ਹੋ ਚੁੱਕੇ ਹਨ। ਮਾਰਕ ਵੁੱਡ ਇੰਗਲੈਂਡ ਲਈ ਵੈਸਟਇੰਡੀਜ਼ ਵਿਰੁੱਧ ਟੈਸਟ ਮੈਚ ਖੇਡ ਰਿਹਾ ਸੀ ਜਦੋਂ ਉਸ ਨੂੰ ਸੱਟ ਲੱਗ ਗਈ ਸੀ। ਹਾਲਾਂਕਿ ਲਖਨਊ ਦੀ ਟੀਮ ਨੇ ਉਨ੍ਹਾਂ ਦੀ ਜਗ੍ਹਾ ਕਿਸੇ ਖਿਡਾਰੀ ਨੂੰ ਸ਼ਾਮਲ ਨਹੀਂ ਕੀਤਾ ਹੈ।