Site icon TheUnmute.com

IPL 2022: ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ, ਮਿਸ਼ੇਲ ਮਾਰਸ਼ ਪਾਕਿਸਤਾਨ ਦੇ ਦੌਰੇ ‘ਤੇ ਹੋਏ ਜ਼ਖਮੀ

Delhi Capitals

ਚੰਡੀਗੜ੍ਹ 28 ਮਾਰਚ 2022: IPL 2022 ਦੀ ਸ਼ੁਰੂਆਤ ਹੋ ਚੁੱਕੀ ਹੈ | ਇਸ ਵਾਰ ਟੂਰਨਾਮੈਂਟ ‘ਚ ਨਵੀਆਂ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ | ਦਿੱਲੀ ਕੈਪੀਟਲਸ (Delhi Capitals) ਨੇ ਆਈਪੀਐਲ 2022 ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਨੇ ਐਤਵਾਰ ਨੂੰ ਆਪਣੇ ਪਹਿਲੇ ਮੈਚ ‘ਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾਇਆ। ਦਿੱਲੀ ਨੇ ਹੁਣ ਅਗਲਾ ਮੈਚ ਗੁਜਰਾਤ ਟਾਈਟਨਸ ਨਾਲ 2 ਅਪ੍ਰੈਲ ਨੂੰ ਖੇਡਣਾ ਹੈ। ਪਰ ਇਸ ਤੋਂ ਪਹਿਲਾਂ ਉਸ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਦਾ ਆਈਪੀਐੱਲ ‘ਚ ਖੇਡਣ ‘ਤੇ ਆਸ਼ੰਕਾ ਜਤਾਈ ਜਾ ਰਹੀ ਹੈ।

ਜਿਕਰਯੋਗ ਹੈ ਕਿ ਆਸਟ੍ਰੇਲੀਆਈ ਆਲਰਾਊਂਡਰ ਮਾਰਸ਼ ਇਸ ਸਮੇਂ ਪਾਕਿਸਤਾਨ ਦੇ ਦੌਰੇ ‘ਤੇ ਹੈ ਅਤੇ ਉਸ ਨੂੰ ਮੇਜ਼ਬਾਨ ਦੇਸ਼ ਨਾਲ ਵਨਡੇ ਸੀਰੀਜ਼ ਲਈ ਚੁਣਿਆ ਗਿਆ ਸੀ। ਪਰ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਜ਼ਖਮੀ ਹੋ ਗਏ। ਉਸ ਨੂੰ ਕਮਰ ‘ਤੇ ਸੱਟ ਲੱਗੀ ਹੈ, ਜਿਸ ਕਾਰਨ ਉਹ ਤਿੰਨ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਮਿਸ਼ੇਲ ਮਾਰਸ਼ ਨੂੰ ਦਿੱਲੀ ਕੈਪੀਟਲਸ (Delhi Capitals) ਦੀ ਟੀਮ ਨੇ ਇਸ ਵਾਰ ਦੀ ਨਿਲਾਮੀ ‘ਚ 6.5 ਕਰੋੜ ਰੁਪਏ ਦੀ ਮੋਟੀ ਰਕਮ ਨਾਲ ਸ਼ਾਮਲ ਕੀਤਾ ਸੀ। ਉਸ ਨੇ ਪਾਕਿਸਤਾਨ ਸੀਰੀਜ਼ ਤੋਂ ਬਾਅਦ 6 ਅਪ੍ਰੈਲ ਨੂੰ ਫਰੈਂਚਾਇਜ਼ੀ ਨਾਲ ਜੁੜਨਾ ਸੀ

Exit mobile version