ਚੰਡੀਗੜ੍ਹ 18 ਜਨਵਰੀ 2022: ਜੇਕਰ ਤੁਸੀ ਵੀ ਐਪਲ ਆਈਫੋਨ (Apple iPhone) ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ | ਦਰਅਸਲ ਐਪਲ (Apple) ਆਪਣੇ ਆਈਫੋਨ 13 ਦੀ ਜ਼ਿਆਦਾਤਰ ਮੈਨੂਫੈਕਚਰਿੰਗ ਚੀਨ ’ਚ ਹੀ ਕਰਦੀ ਹੈ | ਪਰ ਇਸ ਵਾਰ ਆਉਣ ਵਾਲੇ ਸਮੇਂ ’ਚ ਜੇਕਰ ਤੁਸੀਂ ਆਈਫੋਨ 13 (iPhone 13) ਖਰੀਦੋਗੇ ਤਾਂ ਉਸ ’ਤੇ ‘ਮੇਡ ਇੰਨ ਇੰਡੀਆ’ ਲਿਖਿਆ ਹੋਵੇਗਾ। ਐਪਲ ਨੇ ਆਪਣੇ ਆਈਫੋਨ ਦੇ ਨਵੇਂ ਮਾਡਲ ਆਈਫੋਨ 13 ਦੀ ਅਸੈਂਬਲਿੰਗ ਭਾਰਤ ’ਚ ਸ਼ੁਰੂ ਕਰ ਦਿੱਤੀ ਹੈ। ਐਪਲ ਆਈਫੋਨ 13 ਨੂੰ ਚੇਨਈ ’ਚ ਸਥਿਤ ਫਾਕਸਕਾਨ ਪਲਾਂਟ ’ਚ ਬਣਾ ਰਹੀ ਹੈ ਅਤੇ ਇਹ ਘਰੇਲੂ ਬਾਜ਼ਾਰ ਦੇ ਨਾਲ-ਨਾਲ ਅਗਲੇ ਸਾਲ ਤੋਂ ਦੇਸ਼ ਤੋਂ ਨਿਰਯਾਤ ਲਈ ਵੀ ਉਪਲੱਬਧ ਹੋਣਗੇ।
ਦੱਸ ਦੇਈਏ ਕਿ ਐਪਲ ਚੀਨ ’ਤੇ ਆਪਣੀ ਨਿਰਭਰਤਾ ਨੂੰ ਘੱਟ ਕਰ ਰਹੀ ਹੈ। ਕੰਪਨੀ ਭਾਰਤ ਅਤੇ ਵਿਅਤਨਾਮ ਨੂੰ ਵੱਡੇ ਮੈਨੂਫੈਕਚਰਿੰਗ ਹਬ ਦੇ ਤੌਰ ’ਤੇ ਵਿਕਸਿਤ ਕਰੇਗੀ। ਇਨ੍ਹਾਂ ਦੇਸ਼ਾਂ ’ਚ iPhones, iPads, Mac ਅਤੇ ਐਪਲ ਦੇ ਹੋਰ ਇਲੈਕਟ੍ਰੋਨਿਕ ਪ੍ਰੋਡਕਟ ਦਾ ਪ੍ਰੋਡਕਸ਼ਨ ਕੀਤਾ ਜਾ ਰਿਹਾ ਹੈ।