Site icon TheUnmute.com

ਸ਼੍ਰੀਲੰਕਾ ਤੇ ਮਾਰੀਸ਼ਸ ‘ਚ UPI ਦੀ ਸ਼ੁਰੂਆਤ, ਭਾਰਤੀ ਸੈਲਾਨੀ ਦੋਵੇਂ ਦੇਸ਼ਾਂ ‘ਚ UPI ਰਾਹੀਂ ਕਰ ਸਕਣਗੇ ਭੁਗਤਾਨ

UPI

ਚੰਡੀਗੜ੍ਹ, 12 ਫਰਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਲੰਕਾ ਅਤੇ ਮਾਰੀਸ਼ਸ ਵਿੱਚ UPI ਯਾਨੀ ‘ਯੂਨੀਫਾਈਡ ਪੇਮੈਂਟ ਇੰਟਰਫੇਸ’ ਸੇਵਾ ਲਾਂਚ ਕੀਤੀ ਹੈ। ਸ਼੍ਰੀਲੰਕਾ ਅਤੇ ਮਾਰੀਸ਼ਸ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਭਾਰਤ ਦੀ ਯਾਤਰਾ ਕਰਨ ਵਾਲੇ ਮੌਰੀਸ਼ੀਅਨ ਨਾਗਰਿਕ ਇਸ ਦੀ ਵਰਤੋਂ ਕਰ ਸਕਣਗੇ। ਹਾਲ ਹੀ ਵਿੱਚ ਫਰਾਂਸ ਵਿੱਚ ਵੀ UPI ਸੇਵਾ ਸ਼ੁਰੂ ਕੀਤੀ ਗਈ ਸੀ।

ਲਾਂਚ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਭਾਰਤ ਦਾ ਯੂਪੀਆਈ ਹੁਣ ਇੱਕ ਨਵੀਂ ਜ਼ਿੰਮੇਵਾਰੀ ਨਿਭਾ ਰਿਹਾ ਹੈ – ਭਾਰਤ ਦੇ ਨਾਲ ਸਾਂਝੇਦਾਰਾਂ ਨੂੰ ਜੋੜਨਾ।’ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਪ੍ਰੋਗਰਾਮ ‘ਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ ਸਮੇਤ ਤਿੰਨਾਂ ਦੇਸ਼ਾਂ ਦੇ ਕੇਂਦਰੀ ਬੈਂਕ ਗਵਰਨਰ ਵੀ ਮੌਜੂਦ ਸਨ।

ਪੀਐਮ ਮੋਦੀ ਨੇ ਮਾਰੀਸ਼ਸ ਵਿੱਚ UPI ਸੇਵਾ ਦੇ ਨਾਲ RuPay ਕਾਰਡ ਸੇਵਾ ਦੀ ਵੀ ਸ਼ੁਰੂਆਤ ਕੀਤੀ ਹੈ। ਹੁਣ ਮਾਰੀਸ਼ਸ ਦੇ ਬੈਂਕ RuPay ਵਿਧੀ ਦੇ ਆਧਾਰ ‘ਤੇ ਕਾਰਡ ਜਾਰੀ ਕਰ ਸਕਣਗੇ। ਇਸ ਨਾਲ ਦੋਵਾਂ ਦੇਸ਼ਾਂ ਦੇ ਲੋਕ ਆਪਣੇ-ਆਪਣੇ ਦੇਸ਼ ਦੇ ਨਾਲ-ਨਾਲ ਇਕ-ਦੂਜੇ ਦੇ ਸਥਾਨਾਂ ‘ਤੇ ਵੀ ਇਨ੍ਹਾਂ ਕਾਰਡਾਂ ਰਾਹੀਂ ਮਿਲਣ ਵਾਲੀਆਂ ਸੇਵਾਵਾਂ ਦੀ ਵਰਤੋਂ ਕਰ ਸਕਣਗੇ।

Exit mobile version