July 2, 2024 8:45 pm
ਐਕਸੀਡੈਂਟਲ ਡਿਲੀਟ' ਫੀਚਰ

ਮੈਸੇਜਿੰਗ ਪਲੇਟਫਾਰਮ ਵਟਸਐੱਪ ਵਲੋਂ ‘ਐਕਸੀਡੈਂਟਲ ਡਿਲੀਟ’ ਫੀਚਰ ਪੇਸ਼

ਚੰਡੀਗੜ੍ਹ 19 ਦਸੰਬਰ 2022: ਮੈਟਾ-ਮਾਲਕੀਅਤ ਵਾਲੇ ਮੈਸੇਜਿੰਗ ਪਲੇਟਫਾਰਮ ਵਟਸਐੱਪ (WhatsApp) ਨੇ ਸੋਮਵਾਰ ਨੂੰ ਸੁਰੱਖਿਆ ਦੀ ਇੱਕ ਨਵੀਂ ਪਰਤ ਪੇਸ਼ ਕੀਤੀ ਜਿਸ ਨੂੰ ‘ਐਕਸੀਡੈਂਟਲ ਡਿਲੀਟ’ ਫੀਚਰ (Accidental Delete feature) ਕਿਹਾ ਜਾਂਦਾ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਹਰ ਕਿਸੇ ਨੇ ਇਸ ਸਥਿਤੀ ਦਾ ਸਾਹਮਣਾ ਕੀਤਾ ਹੈ, ਜਦੋਂ ਉਨ੍ਹਾਂ ਨੇ ਗਲਤ ਵਿਅਕਤੀ ਜਾਂ ਸਮੂਹ ਨੂੰ ਕੋਈ ਸੰਦੇਸ਼ ਭੇਜਿਆ ਹੈ ਅਤੇ ਗਲਤੀ ਨਾਲ ‘ਡੀਲੀਟ ਫਾਰ ਐਵਰੀਵਨ’ ਦੀ ਬਜਾਏ ‘ਡਿਲੀਟ ਫਾਰ ਮੀ’ ‘ਤੇ ਕਲਿੱਕ ਕੀਤਾ ਹੈ, ਜਿਸ ਨਾਲ ਯੂਜ਼ਰਸ ਅਜੀਬ ਸਥਿਤੀ ਵਿਚ ਆ ਜਾਂਦੇ ਹਨ |

ਇਸ ਸਮੱਸਿਆ ਨੂੰ ਹੱਲ ਕਰਨ ਲਈ, ਐਕਸੀਡੈਂਟਲ ਡਿਲੀਟ ਫੀਚਰ ਯੂਜ਼ਰਸ ਨੂੰ ਪੰਜ ਸੈਕਿੰਡ ਦੀ ਵਿੰਡੋ ਪ੍ਰਦਾਨ ਕਰਕੇ ਐਕਸੀਡੈਂਟਲ ਮੈਸੇਜ ਡਿਲੀਟ ਨੂੰ ਰਿਵਰਸ ਅਤੇ ‘ਡਿਲੀਟ ਫਾਰ ਐਵਰੀਵਨ’ ‘ਤੇ ਕਲਿੱਕ ਕਰਨ ਲਈ ਮਦਦ ਕਰੇਗਾ। ਇਹ ਵਿਸ਼ੇਸ਼ਤਾ ਉਪਭੋਗਤਾਵਾਂ ਨੂੰ ਕਿਸੇ ਡਿਲੀਟ ਕੀਤੇ ਸੰਦੇਸ਼ ਨੂੰ ਤੁਰੰਤ ਅਨਡੂ ਕਰਨ ਲਈ ਕੁਝ ਸਮਾਂ ਦਿੰਦੀ ਹੈ |

ਐਕਸੀਡੈਂਟਲ ਡਿਲੀਟ ਫੀਚਰ ਐਂਡਰਾਇਡ ਅਤੇ ਆਈਫੋਨ ਡਿਵਾਈਸਾਂ ‘ਤੇ ਸਾਰੇ ਉਪਭੋਗਤਾਵਾਂ ਲਈ ਉਪਲਬਧ ਹੈ। ਪਿਛਲੇ ਮਹੀਨੇ, ਮੈਸੇਜਿੰਗ ਪਲੇਟਫਾਰਮ ਨੇ ਭਾਰਤ ਵਿੱਚ ਇੱਕ ਨਵਾਂ ‘ਮੈਸੇਜ ਯੂਅਰਸੈਲਫ’ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਸੀ |