Site icon TheUnmute.com

ਸੱਤਾ ਦੇ ਨਸ਼ੇ ‘ਚ ਚੂਰ ਭਗਵੰਤ ਮਾਨ ਸਰਕਾਰ ਅੰਨਦਤਾਵਾਂ ਦਾ ਤਾਂ ਕਿ, ਔਰਤਾਂ ਦੀ ਇੱਜ਼ਤ ਕਰਨਾ ਵੀ ਭੁੱਲੀ: ਜੈ ਇੰਦਰ ਕੌਰ

Jai Inder Kaur

ਪਟਿਆਲਾ, 18 ਮਈ 2023: ਪੰਜਾਬ ਭਾਜਪਾ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ, ਜੈ ਇੰਦਰ ਕੌਰ (Jai Inder Kaur) ਨੇ ਗੁਰਦਾਸਪੁਰ ਵਿਖੇ ਪ੍ਰਦਰਸ਼ਨ ਕਰ ਰਹੀ ਔਰਤਾਂ ਅਤੇ ਕਿਸਾਨਾਂ ਨਾਲ ਮਾਰਕੁੱਟ ਕਰਨ ਲਈ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।

ਇੱਥੇ ਜਾਰੀ ਇੱਕ ਬਿਆਨ ਵਿੱਚ ਜੈ ਇੰਦਰ ਕੌਰ ਨੇ ਕਿਹਾ, “ਕੱਲ ਗੁਰਦਾਸਪੁਰ ਜ਼ਿਲ੍ਹੇ ਦੇ ਭਾਂਬਰੀ ਪਿੰਡ ਵਿਖੇ ਆਪਣੀ ਜ਼ਮੀਨ ਦੇ ਸਰਕਾਰ ਵਲੋਂ ਵਾਜਬ ਮੁੱਲ ਨਾ ਮਿਲਣ ਨੂੰ ਲੈਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਪੰਜਾਬ ਪੁਲਿਸ ਵਲੋਂ ਕੀਤੀ ਮਾਰਪੀਟ ਅਤਿ ਨਿੰਦਣਯੋਗ ਹੈ। ਇਹ ਸਾਡੇ ਅੰਨਦਾਤਾ ਹਨ ਜੋ ਕਿ ਪੂਰੇ ਦੇਸ਼ ਦਾ ਢਿੱਡ ਭਰਦੇ ਹਨ ਅਤੇ ਭਗਵੰਤ ਮਾਨ ਸਰਕਾਰ ਦਾ ਇਨ੍ਹਾਂ ਵੱਲ ਵਤੀਰਾ ਬਹੁਤ ਹੀ ਮਾੜਾ ਹੈ।

ਨਿਹੱਥੇ ਬਜ਼ੁਰਗਾਂ ਉੱਤੇ ਡਾਂਗਾ ਚਲਾਉਣੀਆਂ ਅਤੇ ਉਨ੍ਹਾਂ ਦੀਆਂ ਪੱਗਾ ਲਾਉਣ ਦੇ ਨਾਲ ਨਾਲ ਭਗਵੰਤ ਮਾਨ ਦੀ ਪੰਜਾਬ ਪੁਲਿਸ ਨੇ ‘ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਨ੍ਹਾਂ ਦੇ ਵੀ ਥੱਪੜ ਜੜ ਦਿੱਤੇ।”ਭਾਜਪਾ ਪ੍ਰਧਾਨ ਨੇ ਅੱਗੇ ਕਿਹਾ, “ਸਾਡੀ ਔਰਤਾਂ ਅਤੇ ਕਿਸਾਨਾਂ ਨਾਲ ਐਸਾ ਵਤੀਰਾ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅਤੇ ਇਹ ਮੰਗ ਕਰਦੇ ਹਾਂ ਕਿ ਔਰਤਾਂ ਤੇ ਹੱਥ ਚੁੱਕਣ ਵਾਲੇ ਪੁਲਿਸ ਮੁਲਾਜ਼ਮ ਉੱਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।”

ਜੈ ਇੰਦਰ ਕੌਰ (Jai Inder Kaur)  ਨੇ ਅੱਗੇ ਕਿਹਾ, “ਆਪਣੀ ਜਾਇਜ਼ ਮੰਗਾ ਲਈ ਸੰਘਰਸ਼ ਕਰ ਰਹੀ ਔਰਤਾਂ ਦੇ ਥੱਪੜ ਜੜਨਾ ਅਤੇ ਬਜ਼ੁਰਗਾਂ ਦੀਆਂ ਪੱਗਾ ਲਾਉਣਾ, ਇਹ ਕਹਿਜਾ ਬਦਲਾਵ ਹੈ? ਸੱਤਾ ਦੇ ਨਸ਼ੇ ਵਿੱਚ ਚੂਰ ਭਗਵੰਤ ਮਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਬਜ਼ੁਰਗ ਸਾਡੇ ਮਾਪੇ ਵਰਗੇ ਹਨ ਅਤੇ ਮਜ਼ਬੂਰੀ ਵਸ਼ ਹੀ ਧਰਨੇ ਤੇ ਬੈਠੇ ਹਨ। ਸਰਕਾਰ ਨੂੰ ਜਲਦ ਇਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਆਪਣੇ ਬੁਰੇ ਵਤੀਰੇ ਲਈ ਇਨ੍ਹਾਂ ਤੋਂ ਮਾਫ਼ੀ ਵੀ ਮੰਗਣੀ ਚਾਹੀਦੀ ਹੈ”

ਪਟਿਆਲਾ, 18 ਮਈ 2023: ਪੰਜਾਬ ਭਾਜਪਾ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ, ਜੈ ਇੰਦਰ ਕੌਰ ਨੇ ਗੁਰਦਾਸਪੁਰ ਵਿਖੇ ਪ੍ਰਦਰਸ਼ਨ ਕਰ ਰਹੀ ਔਰਤਾਂ ਅਤੇ ਕਿਸਾਨਾਂ ਨਾਲ ਮਾਰਕੁੱਟ ਕਰਨ ਲਈ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।

ਇੱਥੇ ਜਾਰੀ ਇੱਕ ਬਿਆਨ ਵਿੱਚ ਜੈ ਇੰਦਰ ਕੌਰ ਨੇ ਕਿਹਾ, “ਕੱਲ ਗੁਰਦਾਸਪੁਰ ਜ਼ਿਲ੍ਹੇ ਦੇ ਭਾਂਬਰੀ ਪਿੰਡ ਵਿਖੇ ਆਪਣੀ ਜ਼ਮੀਨ ਦੇ ਸਰਕਾਰ ਵਲੋਂ ਵਾਜਬ ਮੁੱਲ ਨਾ ਮਿਲਣ ਨੂੰ ਲੈਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਪੰਜਾਬ ਪੁਲਿਸ ਵਲੋਂ ਕੀਤੀ ਮਾਰਪੀਟ ਅਤਿ ਨਿੰਦਣਯੋਗ ਹੈ। ਇਹ ਸਾਡੇ ਅੰਨਦਾਤਾ ਹਨ ਜੋ ਕਿ ਪੂਰੇ ਦੇਸ਼ ਦਾ ਢਿੱਡ ਭਰਦੇ ਹਨ ਅਤੇ ਭਗਵੰਤ ਮਾਨ ਸਰਕਾਰ ਦਾ ਇਨ੍ਹਾਂ ਵੱਲ ਵਤੀਰਾ ਬਹੁਤ ਹੀ ਮਾੜਾ ਹੈ।

ਨਿਹੱਥੇ ਬਜ਼ੁਰਗਾਂ ਉੱਤੇ ਡਾਂਗਾ ਚਲਾਉਣੀਆਂ ਅਤੇ ਉਨ੍ਹਾਂ ਦੀਆਂ ਪੱਗਾ ਲਾਉਣ ਦੇ ਨਾਲ ਨਾਲ ਭਗਵੰਤ ਮਾਨ ਦੀ ਪੰਜਾਬ ਪੁਲਿਸ ਨੇ ‘ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਨ੍ਹਾਂ ਦੇ ਵੀ ਥੱਪੜ ਜੜ ਦਿੱਤੇ।”ਭਾਜਪਾ ਪ੍ਰਧਾਨ ਨੇ ਅੱਗੇ ਕਿਹਾ, “ਸਾਡੀ ਔਰਤਾਂ ਅਤੇ ਕਿਸਾਨਾਂ ਨਾਲ ਐਸਾ ਵਤੀਰਾ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅਤੇ ਇਹ ਮੰਗ ਕਰਦੇ ਹਾਂ ਕਿ ਔਰਤਾਂ ਤੇ ਹੱਥ ਚੁੱਕਣ ਵਾਲੇ ਪੁਲਿਸ ਮੁਲਾਜ਼ਮ ਉੱਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।”

ਜੈ ਇੰਦਰ ਕੌਰ ਨੇ ਅੱਗੇ ਕਿਹਾ, “ਆਪਣੀ ਜਾਇਜ਼ ਮੰਗਾ ਲਈ ਸੰਘਰਸ਼ ਕਰ ਰਹੀ ਔਰਤਾਂ ਦੇ ਥੱਪੜ ਜੜਨਾ ਅਤੇ ਬਜ਼ੁਰਗਾਂ ਦੀਆਂ ਪੱਗਾ ਲਾਉਣਾ, ਇਹ ਕਹਿਜਾ ਬਦਲਾਵ ਹੈ? ਸੱਤਾ ਦੇ ਨਸ਼ੇ ਵਿੱਚ ਚੂਰ ਭਗਵੰਤ ਮਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਬਜ਼ੁਰਗ ਸਾਡੇ ਮਾਪੇ ਵਰਗੇ ਹਨ ਅਤੇ ਮਜ਼ਬੂਰੀ ਵਸ਼ ਹੀ ਧਰਨੇ ਤੇ ਬੈਠੇ ਹਨ। ਸਰਕਾਰ ਨੂੰ ਜਲਦ ਇਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਆਪਣੇ ਬੁਰੇ ਵਤੀਰੇ ਲਈ ਇਨ੍ਹਾਂ ਤੋਂ ਮਾਫ਼ੀ ਵੀ ਮੰਗਣੀ ਚਾਹੀਦੀ ਹੈ”

Exit mobile version