Site icon TheUnmute.com

ਪੁਲਿਸ ਵਲੋਂ ਇੰਟਰਸਟੇਟ ਮੈਡੀਕਲ ਨਸ਼ਾ ਸਪਲਾਈ ਦਾ ਪਰਦਾਫਾਸ਼, 6 ਵਿਅਕਤੀ ਗ੍ਰਿਫਤਾਰ

ਨਸ਼ਾ ਸਪਲਾਈ

ਫਤਿਹਗੜ੍ਹ ਸਾਹਿਬ, 27 ਮਈ 2023: ਸੀਨੀਅਰ ਕਪਤਾਨ ਪੁਲਿਸ ਫਤਿਹਗੜ੍ਹ ਸਾਹਿਬ ਡਾ.ਰਵਜੋਤ ਕੌਰ ਗਰੇਵਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਕੇਸ਼ ਯਾਦਵ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਫਤਿਹਗੜ੍ਹ ਸਾਹਿਬ ਦੀਆ ਹਦਾਇਤਾ ਅਨੁਸਾਰ ਰਮਨਦੀਪ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀ.ਆਈ.ਏ ਸਰਹਿੰਦ ਦੀ ਪੁਲਿਸ ਟੀਮ ਨੇ ਸਹਾਰਨਪੁਰ (ਯੂ.ਪੀ) ਨਾਲ ਸਬੰਧਤ ਤਿੰਨ ਮੈਡੀਕਲ ਨਸ਼ਾ ਤਸਕਰ ਅਤੇ ਪੰਜਾਬ ਦੇ ਜਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਸਬੰਧਤ ਤਿੰਨ ਮੈਡੀਕਲ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਹਨਾ ਪਾਸੋ 1 ਲੱਕ 4 ਹਜਾਰ 460 ਨਸ਼ੀਲੀਆਂ ਗੋਲੀਆਂ ਲੋਮੋਟਿਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਜਿਸ ਦੇ ਨਾਲ ਇੰਟਰਸਟੇਟ ਨਸ਼ਾ ਸਪਲਾਈ ਚੈਨ ਨੂੰ ਤੋੜਿਆ ਗਿਆ ਹੈ।

ਸਰਹਿੰਦ ਸੀਆਈਏ ਸਟਾਫ ਦੇ ਸਬ ਇਸਪੈਕਟਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 22 ਮਈ 2023 ਨੂੰ ਸੀ.ਆਈ.ਏ ਸਰਹਿੰਦ ਦੀ ਟੀਮ ਨੇ ਮੁਕੱਦਮਾ ਨੰਬਰ 81 ਮਿਤੀ 22.05.2023 ਅਧ 220/61/85 NDPS Act ਥਾਣਾ ਸਰਹਿੰਦ ਵਿੱਚ ਕਥਿਤ ਦੋਸ਼ੀ ਗੁਰਮੀਤ ਸਿੰਘ ਅਤੇ ਸੁਰਿੰਦਰ ਵਾਸੀਆਨ ਸਰਹਿੰਦ ਸ਼ਹਿਰ ਨੂੰ ਥਾਣਾ ਸਰਹਿੰਦ ਏਰੀਆ ਵਿੱਚੋ ਕਾਬੂ ਕਰਕੇ ਉਹਨਾਂ ਪਾਸੋਂ 11460 ਗਲੀਆ ਲੋਮੋਟਿਲ ਬਰਾਮਦ ਕੀਤੀਆ ਗਈਆ।

ਜਿਹਨਾਂ ਨੇ ਪੁਲਿਸ ਰਿਮਾਂਡ ਦੌਰਾਨ ਖੁਲਾਸਾ ਕੀਤਾ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਰਾਜ ਕੁਮਾਰ ਵਾਸੀ ਸਰਹਿੰਦ ਸ਼ਹਿਰ ਤੋਂ ਸਹਾਰਨਪੁਰ (ਯੂ.ਪੀ) ਤੋਂ ਮੰਗਵਾਉਂਦੇ ਹਨ।ਜਿਸ ਤੇ ਰਾਜ ਕੁਮਾਰ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ।ਰਾਜ ਕੁਮਾਰ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਉਹ ਨਸ਼ੀਲਆਂ ਗੋਲੀਆਂ ਸਹਰਾਨਪੁਰ (ਯੂ.ਪੀ) ਤੋ ਸ਼ੰਮੀ ਅਖਤਰ ਕੁਰੇਸ਼ੀ, ਅਤੇ ਮੁਜਮਿਲ ਨਾਮ ਦੇ ਨਸ਼ਾ ਤਸਕਰਾਂ ਪਾਸੋਂ ਲੈ ਕੇ ਆਉਂਦਾ ਹੈ, ਜਿਹਨਾਂ ਨੂੰ ਵੀ ਮੁਕਦਮਾ ਹਜਾ ਵਿਚ ਨਾਮਜਦ ਕਰਕੇ ਸਹਾਨਰਪੁਰ (ਯੂ.ਪੀ) ਵਿਖੇ ਸੀ.ਆਈ.ਏ ਵੱਲ ਰੇਡ ਕੀਤੀ ਗਈ ਅਤੇ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜਾ ਵਿੱਚ ਕੁੱਲ 93,000 ਗੋਲੀਆ ਲੋਮੋਟਿਲ ਬਰਾਮਦ ਕੀਤੀਆ ਗਈਆ।ਹੁਣ ਤੱਕ ਕੁੱਲ 1,04,460 ਨਸ਼ੀਲੀਆਂ ਗੋਲੀਆਂ ਲੋਮੋਟਿਲ ਬਰਾਮਦ ਕੀਤੀਆਂ ਗਈਆਂ ਹਨ ਤੇ 6 ਕਥਿਤ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ।

Exit mobile version