June 23, 2024 9:00 am
ਰੈੱਡ ਕਾਰਨਰ ਨੋਟਿਸ

ਸਿੱਧੂ ਮੂਸੇਵਾਲਾ ਕਤਲਕਾਂਡ: ਗੈਂਗਸਟਰ ਗੋਲਡੀ ਬਰਾੜ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ

ਚੰਡੀਗੜ੍ਹ 10 ਜੂਨ 2022: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਕਤਲ ਦੀ ਜ਼ਿਮੇਵਾਰੀ ਲੈ ਚੁੱਕੇ ਗੈਂਗਸਟਰ ਗੋਲਡੀ ਬਰਾੜ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਰੈੱਡ ਕਾਰਨਰ ਨੋਟਿਸ ਇੰਟਰਪੋਲ ਵੱਲੋਂ ਜਾਰੀ ਕੀਤਾ ਗਿਆ ਹੈ। ਫਿਲਹਾਲ ਗੋਲਡੀ ਬਰਾੜ ਇਸ ਸਮੇਂ ਕੈਨੇਡਾ ‘ਚ ਹੈ। ਗੋਲਡੀ ਬਰਾੜ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ, ਜਿਸ ਤੋਂ ਬਾਅਦ ਉਹ ਭਾਰਤ ਨਹੀਂ ਪਰਤਿਆ। ਗੈਂਗਸਟਰ ਗੋਲਡੀ ਬਰਾੜ ਨੇ ਆਪਣੇ ਚਚੇਰੇ ਭਰਾ ਗੁਰਲਾਲ ਬਰਾੜ ਦੇ ਕਤਲ ਕਰਕੇ ਗੈਂਗਸਟਰਾਂ ਦੀ ਦੁਨਿਆ ‘ਚ ਪੈਰ ਰੱਖਿਆ ਸੀ।

ਰੈੱਡ ਕਾਰਨਰ ਨੋਟਿਸ