July 5, 2024 4:17 am
Palwal

ਪਲਵਲ ‘ਚ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਕੀਤਾ ਮੁਅੱਤਲ

ਚੰਡੀਗੜ੍ਹ 16 ਜੂਨ 2022: ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ (Agneepath scheme) ਦੇ ਖਿਲਾਫ ਦੇਸ਼ ਭਰ ‘ਚ ਵਿਰੋਧ ਹੋ ਰਿਹਾ ਹੈ । ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਦੀ ਅੱਗ ਬਿਹਾਰ, ਉੱਤਰ ਪ੍ਰਦੇਸ਼ , ਹਰਿਆਣਾ, ਹਿਮਾਚਲ ਸਮੇਤ ਹੋਰ ਰਾਜਾਂ ਤੱਕ ਪਹੁੰਚ ਗਈ ਹੈ। ਇਸਦੇ ਨਾਲ ਹੀ ਇਸ ਮੁੱਦੇ ਨੂੰ ਲੈ ਕੇ ਪਲਵਲ (Palwal)‘ਚ ਹਿੰਸਕ ਪ੍ਰਦਰਸ਼ਨ ਹੋਇਆ | ਇਸ ਦੌਰਾਨ ਕਈ ਥਾਵਾਂ ‘ਤੇ ਗੱਡੀਆਂ ਸਾੜ ਦਿੱਤੀਆਂ |

ਇਸਦੇ ਚੱਲਦੇ ਹਰਿਆਣਾ ਸਰਕਾਰ ਨੇ ਪਲਵਲ (Palwal) ਜ਼ਿਲ੍ਹੇ ਵਿੱਚ ਵੌਇਸ ਕਾਲਾਂ ਨੂੰ ਛੱਡ ਕੇ ਇੰਟਰਨੈਟ ਸੇਵਾਵਾਂ (2G/3G/4G/CDMA/GPRS) ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। 16 ਜੂਨ ਸ਼ਾਮ 4 ਵਜੇ ਤੋਂ ਅਗਲੇ 24 ਘੰਟਿਆਂ ਲਈ ਮੋਬਾਈਲ ਨੈੱਟਵਰਕ ‘ਤੇ ਬਲਕ ਐਸਐਮਐਸ ਅਤੇ ਡੌਂਗਲ ਸੇਵਾਵਾਂ ਸਮੇਤ ਸਾਰੀਆਂ SMS ਸੇਵਾਵਾਂ (ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨੂੰ ਛੱਡ ਕੇ) ਵੀ ਮੁਅੱਤਲ ਰਹਿਣਗੀਆਂ। ਇਹ ਹੁਕਮ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਵੱਲੋਂ ਜਾਰੀ ਕੀਤੇ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਅਗਨੀਪਥ ਸਕੀਮ ਦਾ ਵਿਰੋਧ ਕਰ ਰਹੇ ਨੌਜਵਾਨਾਂ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਭਾਰਤੀ ਟੈਲੀਗ੍ਰਾਫ ਐਕਟ, 1885 ਦੀ ਧਾਰਾ ਟੈਂਪਰੇਰੀ ਸਸਪੈਂਸ਼ਨ ਆਫ ਟੈਲੀਕਾਮ ਸਰਵਿਸਿਜ਼ (ਜਨਤਕ ਐਮਰਜੈਂਸੀ ਜਾਂ ਪਬਲਿਕ ਸੇਫਟੀ) ਨਿਯਮ, 2017 ਦੇ ਨਿਯਮ (2) ਦੇ ਨਾਲ ਪੜ੍ਹੀ ਗਈ ਹੈ। 5 ਦੇ ਅਧੀਨ ਲਿਆ ਗਿਆ।