July 5, 2024 1:11 am
ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਤਰਰਾਸ਼ਟਰੀ ਮਹਿਲਾ ਦਿਵਸ: ਔਰਤਾਂ ਨੇ ਆਪਣੀ ਅਣਥੱਕ ਮਿਹਨਤ ਨਾਲ ਸੱਭਿਆਚਾਰ ਨੂੰ ਰੱਖਿਆ ਜਿਉਂਦਾ: PM ਮੋਦੀ

ਚੰਡੀਗੜ੍ਹ 8 ਮਾਰਚ 2022: ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੱਛ ‘ਚ ਮਹਿਲਾ ਸੰਤ ਸ਼ਿਵਿਰ ‘ਚ ਇੱਕ ਸੈਮੀਨਾਰ ‘ਚ ਸ਼ਿਰਕਤ ਕੀਤੀ। PM ਮੋਦੀ ਨੇ ਵਰਚੁਅਲ ਪ੍ਰੋਗਰਾਮ ‘ਚ ਹਿੱਸਾ ਲੈਂਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਵਧਾਈ ਦਿੰਦਾ ਹਾਂ। ਇਸ ਮੌਕੇ ਸਮੂਹ ਮਹਿਲਾ ਸੰਤਾਂ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ। ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ।

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਪੀਐਮ ਮੋਦੀ ਨੇ ਕਿਹਾ ਕਿ ਕੱਛ ਦੀ ਧਰਤੀ ਜਿੱਥੇ ਤੁਸੀਂ ਆਏ ਹੋ, ਸਦੀਆਂ ਤੋਂ ਔਰਤਾਂ ਦੀ ਸ਼ਕਤੀ ਅਤੇ ਤਾਕਤ ਦਾ ਪ੍ਰਤੀਕ ਰਿਹਾ ਹੈ। ਇੱਥੇ ਮਾਤਾ ਆਸ਼ਾਪੁਰਾ ਆਪ ਮਾਂ ਸ਼ਕਤੀ ਦੇ ਰੂਪ ‘ਚ ਬਿਰਾਜਮਾਨ ਹੈ। ਇੱਥੋਂ ਦੀਆਂ ਔਰਤਾਂ ਨੇ ਸਮੁੱਚੇ ਸਮਾਜ ਨੂੰ ਕਠੋਰ ਕੁਦਰਤੀ ਚੁਣੌਤੀਆਂ ਦੇ ਵਿਚਕਾਰ ਜਿਉਣਾ ਅਤੇ ਜਿੱਤਣਾ ਵੀ ਸਿਖਾਇਆ ਹੈ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੱਛ ਦੀਆਂ ਔਰਤਾਂ ਨੇ ਵੀ ਆਪਣੀ ਅਣਥੱਕ ਮਿਹਨਤ ਨਾਲ ਕੱਛ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਹੈ। ਕੱਛ ਦੇ ਰੰਗ, ਖਾਸ ਕਰਕੇ ਇੱਥੋਂ ਦੇ ਦਸਤਕਾਰੀ, ਇਸਦੀ ਇੱਕ ਵੱਡੀ ਉਦਾਹਰਣ ਹਨ। ਇਹ ਕਲਾਵਾਂ ਅਤੇ ਇਹ ਹੁਨਰ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾ ਰਹੇ ਹਨ।

ਸਰਕਾਰ ਧੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ

PM ਮੋਦੀ ਨੇ ਪ੍ਰੋਗਰਾਮ ‘ਚ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਟਾ ਅਤੇ ਬੇਟੀ ਨੂੰ ਬਰਾਬਰ ਮੰਨਦੇ ਹੋਏ ਸਰਕਾਰ ਬੇਟੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਅੱਜ ਦੇਸ਼ ਦੀਆਂ ਫੌਜਾਂ ‘ਚ ਧੀਆਂ ਲਈ ਵੱਡੀਆਂ ਭੂਮਿਕਾਵਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸੈਨਿਕ ਸਕੂਲਾਂ ‘ਚ ਧੀਆਂ ਦੇ ਦਾਖਲੇ ਸ਼ੁਰੂ ਹੋ ਗਏ ਹਨ।

ਜਣੇਪਾ ਛੁੱਟੀ 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤੇ ਕਰ ਦਿੱਤੀ ਗਈ ਹੈ

ਉਨ੍ਹਾਂ ਨੇ ਕਿਹਾ ਕਿ ਅਸੀਂ ਜਣੇਪਾ ਛੁੱਟੀ 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤੇ ਕਰ ਦਿੱਤੀ ਹੈ। ਅਸੀਂ ਕੰਮ ਵਾਲੀ ਥਾਂ ‘ਤੇ ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਏ ਹਨ। ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਲਈ ਵੀ ਮੌਤ ਵਰਗੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।

‘ਸਟੈਂਡਅੱਪ ਇੰਡੀਆ’ ਤਹਿਤ 80 ਫੀਸਦੀ ਤੋਂ ਵੱਧ ਕਰਜ਼ੇ ਔਰਤਾਂ ਦੇ ਨਾਂ ‘ਤੇ ਹਨ

ਪੀਐਮ ਮੋਦੀ ਨੇ ਵਰਚੁਅਲ ਪ੍ਰੋਗਰਾਮ ‘ਚ ਬੋਲਦਿਆਂ ਕਿਹਾ ਕਿ ਦੇਸ਼ ਦੀਆਂ ਭੈਣਾਂ ਅਤੇ ਧੀਆਂ ਅੱਗੇ ਵਧ ਸਕਦੀਆਂ ਹਨ ਅਤੇ ਆਪਣੇ ਸੁਪਨੇ ਪੂਰੇ ਕਰ ਸਕਦੀਆਂ ਹਨ। ਇਸ ਦੇ ਲਈ ਸਰਕਾਰ ਉਨ੍ਹਾਂ ਨੂੰ ਆਰਥਿਕ ਮਦਦ ਵੀ ਦੇ ਰਹੀ ਹੈ। ‘ਸਟੈਂਡਅੱਪ ਇੰਡੀਆ’ ਤਹਿਤ 80 ਫੀਸਦੀ ਤੋਂ ਵੱਧ ਕਰਜ਼ੇ ਔਰਤਾਂ ਦੇ ਨਾਂ ‘ਤੇ ਹਨ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਕਿਹਾ ਕਿ ਮੁਦਰਾ ਯੋਜਨਾ ਦੇ ਤਹਿਤ ਲਗਭਗ 70 ਫੀਸਦੀ ਕਰਜ਼ਾ ਸਾਡੀਆਂ ਭੈਣਾਂ ਅਤੇ ਧੀਆਂ ਨੂੰ ਦਿੱਤਾ ਗਿਆ ਹੈ। ਆਪਣੇ ਸੰਬੋਧਨ ‘ਚ ਪੀਐੱਮ ਮੋਦੀ ਨੇ ਔਰਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਵੇਂ ਤੁਸੀਂ ਦੇਸ਼ ‘ਚ ਕੁਪੋਸ਼ਣ ਵਿਰੁੱਧ ਚੱਲ ਰਹੀ ਮੁਹਿੰਮ ‘ਚ ਬਹੁਤ ਮਦਦ ਕਰ ਸਕਦੇ ਹੋ।