Site icon TheUnmute.com

ਦਿਲਚਸਪ ਗੱਲ : ਇਸ ਵਾਰ ਪਿਆਕੜ ‘ਭਰਨਗੇ’ ਪੰਜਾਬ ਸਰਕਾਰ ਦਾ ਖਜ਼ਾਨਾ

Alcohol

ਚੰਡੀਗੜ੍ਹ 9 ਦਸੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit singh channi)  ਦੀ ਇਸ ਗੱਲ ਨੂੰ ਲੈ ਕੇ ਬੇਸ਼ੱਕ ਆਲੋਚਨਾਂ ਹੋ ਰਹੀ ਹੋਵੇ ਕਿ ਉਨ੍ਹਾਂ ਨੇ ਕਈ ਸੈਕਟਰਾਂ ਨੂੰ ਮੁਫਤ ਚੀਜਾਂ ਉਪਲੱਬਧ ਕਰਵਾ ਕੇ ਖਜਾਨੇ ਨੂੰ ਖਾਲੀ ਕਰ ਦਿੱਤਾ ਹੈ ॥ ਪਰ ਪੰਜਾਬ ਲਈ ਇਹ ਚੰਗੀ ਗੱਲ ਹੈ ਇਹ ਹੈ ਕਿ ਇਸ ਵਾਰ ਸ਼ਰਾਬ (Alcohol) ਤੋਂ ਹੋਣ ਵਾਲੀ ਆਮਦਨ ਇਸ ਨੁਕਸਾਨ ਦੀ ਪੂਰਤੀ ਕਰ ਦੇਵੇਗੀ ।

ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਐਕਸਾਈਜ ਤੋਂ ਹੋਣ ਵਾਲੀ ਆਮਦਨ ਬਜਟ ਅਨੁਮਾਨ ਮੁਤਾਬਕ ਹੋਣ ਜਾ ਰਹੀ ਹੈ, ਜਦਕਿ ਇਸ ਤੋਂ ਪਹਿਲਾਂ ਸਰਕਾਰ ਜਿੰਨੀ ਵੀ ਆਮਦਨ ਦਾ ਅਨੁਮਾਨ ਲਾਉਂਦੀ ਰਹੀ ਉਸ ਤੋਂ ਪੰਜ ਸੌ ਕਰੋੜ ਦੇ ਲਗਭਗ ਘੱਟ ਹੀ ਆਮਦਨ ਆਉਂਦੀ ਰਹੀ ਹੈ॥ ਪਰ ਇਸ ਸਾਲ ਸੰਭਵ ਹੈ ਕਿ ਆਮਦਨੀ ਦਾ ਅੰਕੜਾ ਸੱਤ ਹਜ਼ਾਰ ਕਰੋੜ ਨੂੰ ਛੁਹ ਜਾਵੇ,

ਐਕਸਾਈਜ਼ ਤੋਂ ਹੋਣ ਵਾਲੀ ਆਮਦਨ ‘ਚ ਪਿਛਲੇ ਸਾਲ ਦੇ ਨਵੰਬਰ ਮਹੀਨੇ ਦੇ ਮੁਕਾਬਲੇ ਸਰਕਾਰ ਨੂੰ 25.12 ਕਰੋੜ ਰੁਪਏ ਦੀ ਆਮਦਨ ਜ਼ਿਆਦਾ ਹੋਈ ਹੈ॥ ਪਿਛਲੇ ਸਾਲ ਨਵੰਬਰ ਮਹੀਨੇ ‘ਚ 502 ਕਰੋੜ ਦੀ ਆਮਦਨ ਹੋਈ ਸੀ॥ ਜਦਕਿ ਇਸ 527 ਕਰੋੜ ਮਿਲੇ ਹਨ ॥ਇਹੀ ਨਹੀਂ ਜੇਕਰ ਨਵੰਬਰ ਮਹੀਨੇ ਦਾ ਅਨੁਮਾਨ ਲਗਾਇਆ ਜਾਵੇ ਤਾਂ ਪਿਛਲੇ ਸਾਲ ਨਵੰਬਰ ਮਹੀਨੇ ਤੱਕ ਸਰਕਾਰ ਨੂੰ 3476 ਕਰੋੜ ਰੁਪਏ ਦੀ ਆਮਦਨ ਹੋਈ ਸੀ ॥ ਜੋ ਇਸ ਸਾਲ ਵਧ ਕੇ 3977 ਕਰੋੜ ਰੁਪਏ ਹੋ ਗਈ ਹੈ ਜੋ 5000 ਕਰੋੜ ਰੁਪਏ ਤੋਂ ਜਿਆਦਾ ਹੈ,

ਵਿਭਾਗ ਦੇ ਇੱਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਰਾਬ ਨੂੰ ਲੈ ਕੇ ਕੀਤੀ ਗਈ ਸਖਤੀ ਦਾ ਨਤੀਜਾ ਹੈ ਕਿ ਇਸ ਵਾਰ ਮਾਲੀਆ ਜਿਆਦਾ ਆ ਰਿਹਾ ਹੈ ॥ ਉਨ੍ਹਾਂ ਦੱਸਿਆ ਕਿ ਗੁਆਂਢੀ ਸੂਬਿਆਂ ‘ਤੋਂ ਹੋਣ ਵਾਲੀ ਤਸਕਰੀ ਤੋ ਇਲਾਵਾ ਪੰਜਾਬ ਦੀ ਡਿਸਟਿਲਰੀ ‘ਚ ਨਿਕਲਣ ਵਾਲੀ ਗੈਰ ਕਾਨੂੰਨੀ ਸ਼ਰਾਬ ਵੀ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੀ ਹੈ ॥ ਜਿਸ ‘ਤੇ ਸਖਤੀ ਕੀਤੀ ਗਈ ਹੈ ॥

ਦੂਜੇ ਪਾਸੇ ਤੇਲ ਕੀਮਤਾਂ ਦੇ ਮਾਮਲੇ ‘ਚ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੈਟਰੋਲ ਤੇ ਡੀਜਲ ਕੀਮਤਾਂ ‘ਚ ਗੁਆਂਢੀ ਸੂਬਿਆਂ ਦੇ ਮੁਕਾਬਲੇ ਜਿਆਦਾ ਫਰਕ ਹੋਣ ਦਾ ਕਾਰਨ ਸਾਡਾ ਜਿਆਦਾ ਮਾਲੀਆ ਇਨ੍ਹਾਂ ਸੂਬਿਆਂ ‘ਚ ਚਲਾਇਆ ਜਾਂਦਾ ਸੀ ਜਿਸ ‘ਚ ਹੁਣ ਕਮੀ ਆਵੇਗੀ ॥ਇਸ ਸਾਲ ਪੈਟਰੋਲ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਨੇ ਸਰਕਾਰ ਦਾ ਬਜਟ ਵਧਾ ਦਿੱਤਾ ਹੈ। ਬਜਟ ਅਨੁਸਾਰ ਵਿੱਤ ਵਿਭਾਗ ਨੇ ਵੈਟ ਰਾਹੀਂ 6027.76 ਕਰੋੜ ਰੁਪਏ ਦੀ ਆਮਦਨੀ ਹੋਣ ਦਾ ਜ਼ਿਕਰ ਕੀਤਾ ਸੀ ॥ ਪਰ ਨਵੰਬਰ ਮਹੀਨੇ ਤੱਕ ਹੀ ਸਰਕਾਰ ਨੂੰ 5625 ਕਰੋੜ ਰੁਪਏ ਦੀ ਆਮਦਨੀ ਹੋ ਚੁੱਕੀ ਹੈ। ਇਸੇ ਤਹਿਤ ਹਰ ਮਹੀਨੇ 950 ਕਰੋੜ ਰੁਪਏ ਆ ਰਹੇ ਹਨ ।ਅਹਿਜੇ ‘ਚ ਲਗਭਗ 4 ਜਜ਼ਾਰ ਕਰੋੜ ਰੁਪਏ ਹੋਰ ਆਉਣ ਦੀ ਉਮੀਦ ਹੈ,

Exit mobile version