ਚੰਡੀਗੜ੍ਹ 20 ਮਾਰਚ 2022: ਪੰਜਾਬ ‘ਚ ਨਵੀਂ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਰਕਾਰੀ ਕੰਮਾਂ ‘ਚ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਨਾ ਆਉਣ ਦਾ ਪ੍ਰਣ ਕੀਤਾ ਗਿਆ ਹੈ।ਆਪ ਸਰਕਾਰ ਨੇ ਭ੍ਰਿਸ਼ਟਾਚਾਰ ਰੋਕਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ | ਇਸੇ ਤਹਿਤ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਫੂਡ ਸਪਲਾਈ ਵਿਭਾਗ (Food Supply Department) ਦੇ ਅਧਿਕਾਰੀਆਂ ਤੇ ਡੀਪੂ ਹੋਲਡਰਾਂ (depot holders) ਨੂੰ ਰਾਸ਼ਨ ਵੰਡ ਪ੍ਰਣਾਲੀ ‘ਚ ਪਾਰਦਰਸ਼ਤਾ ਲਿਆਉਣ ਲਈ ਕਿਹਾ ਗਿਆ ।
ਇਸ ਦੌਰਾਨ ਉਨ੍ਹਾਂ ਨੇ ਖ਼ਾਸ ਤੌਰ ‘ਤੇ ਫੂਡ ਸਪਲਾਈ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਡੀਪੂ ਹੋਲਡਰਾਂ ਨਾਲ ਤਾਲਮੇਲ ਬਣਾਉਣ ਤੇ ਸਰਕਾਰ ਵਜੋਂ ਭੇਜੀ ਸਮੱਗਰੀ ਨੂੰ ਸਮੇਂ ਸਿਰ ਡੀਪੂ ਹੋਲਡਰ ਤੱਕ ਪਹੁੰਚਾਉਣ ਤਾਂ ਜੋ ਉਹ ਸਮੱਗਰੀ ਲਾਭਪਾਤਰੀਆਂ ਤੱਕ ਸਮੇਂ ਸਿਰ ਪਹੁੰਚ ਸਕੇ। ਉਹਨਾ ਨਾਲ ਹੀ ਡੀਪੂ ਹੋਲਡਰਾਂ ਨੂੰ ਵੀ ਕਿਹਾ ਕਿ ਉਹ ਆਮ ਲੋਕਾਂ ਪ੍ਰਤੀ ਆਪਣੇ ਰਵੱਈਏ ‘ਚ ਨਰਮੀ ਲਿਆਉਣ ਤੇ ਸਰਕਾਰ ਵੱਲੋਂ ਭੇਜਿਆ ਰਾਸ਼ਨ ਸਮੇਂ ਸਿਰ ਤੇ ਪੂਰਾ ਲੋਕਾਂ ਤੱਕ ਪਹੁੰਚਾਉਣ।
ਇਸਦੇ ਨਾਲ ਹੀ ਵਿਧਾਇਕ ਸਿੱਧੂ ਨੇ ਕਿਹਾ ਕਿ ਇਹ ਆਮ ਹੈ ਕਿ ਫੂਡ ਅਧਿਕਾਰੀਆਂ ਤੇ ਡੀਪੂ ਹੋਲਡਰਾਂ ਦੇ ਨਾਂਹ ਪੱਖੀ ਰਵੱਈਏ ਦੀ ਸ਼ਿਕਾਇਤ ਅਕਸਰ ਆਉਂਦੀ ਹੈ, ਹੁਣ ਜੋ ਪਿੱਛੇ ਜੋ ਹੋਣਾ ਸੀ ਹੋ ਗਿਆ, ਹੁਣ ਨਾ ਤਾਂ ਉਹਨਾ ਦੇ ਸਿਆਸੀ ਆਕਾ ਤੇ ਨਾ ਹੁਣ ਗ਼ਲਤ ਕੰਮ ਹੋਵੇਗਾ, ਗ਼ਲਤ ਕੰਮ ਕਰਨ ਵਾਲੇ ਤੇ ਲੋਕਾਂ ਨੂੰ ਖੱਜਲ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਨਿਪਟਿਆ ਜਾਵੇਗਾ। ਵਿਧਾਇਕ ਸਿੱਧੂ ਨੇ ਅੰਤ ਵਿਚ ਲੋਕਾਂ ਨੂੰ ਅਪੀਲ ਕੀਤੀ ਕੀ ਹੁਣ ਸੂਬੇ ‘ਚ ਤੁਹਾਡੀ ਸਰਕਾਰ ਹੈ ਬਿਨਾਂ ਕਿਸੇ ਡਰ ਤੋਂ ਤੁਸੀਂ ਆਪਣੇ ਹੱਕ ਲੈਣੇ ਹਨ, ਹਲਕਾ ਆਤਮ ਨਗਰ ‘ਚ ਰਾਸ਼ਨ ਵੰਡ ਪ੍ਰਣਾਲੀ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਮੇਰੇ ਨੰਬਰ 9781800002 ‘ਤੇ ਸੰਪਰਕ ਕਰਨ, ਮੌਕੇ ‘ਤੇ ਸੁਣਵਾਈ ਕੀਤੀ ਜਾਵੇਗੀ।