Republic Day

ਗਣਤੰਤਰ ਦਿਵਸ ਦੇ ਮੌਕੇ ‘ਤੇ ਦਿੱਲੀ ਪੁਲਸ ਨੇ ਜਾਰੀ ਕੀਤੀਆਂ ਹਦਾਇਤਾਂ

ਚੰਡੀਗੜ੍ਹ 18 ਜਨਵਰੀ 2022: ਗਣਤੰਤਰ ਦਿਵਸ ( Republic Day) ਦੇ ਮੌਕੇ ‘ਤੇ ਦਿੱਲੀ ਪੁਲਸ ਸੁਰੱਖਿਆ ਨੂੰ ਲੈ ਕੇ ਕਾਫੀ ਸਰਗਰਮ ਹੈ |ਦਿੱਲੀ ਪੁਲਸ (Delhi Police) ਨੇ ਥਾਂ-ਥਾਂ ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤਾ ਜਾ ਰਹੇ ਹਨ | ਦਿੱਲੀ ਪੁਲਸ ਨੇੇ ਮੰਗਲਵਾਰ ਨੂੰ ਕਿਹਾ ਕਿ ਗਣਤੰਤਰ ਦਿਵਸ (Republic Day) ਪ੍ਰੋਗਰਾਮ ਦੇ ਮੱਦੇਨਜ਼ਰ 20 ਜਨਵਰੀ ਤੋਂ ਰਾਸ਼ਟਰੀ ਰਾਜਧਾਨੀ ’ਚ ਯੂ.ਏ.ਵੀ, ਪੈਰਾ-ਗਲਾਈਡਰ ਅਤੇ ਗਰਮ ਹਵਾ ਦੇ ਗੁਬਾਰਿਆਂ ਸਮੇਤ ਹੋਰ ਉਪ-ਹਵਾਈ ਉਡਾਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਆਦੇਸ਼ 20 ਜਨਵਰੀ ਤੋਂ ਲਾਗੂ ਹੋਵੇਗਾ ਅਤੇ 15 ਫਰਵਰੀ ਤੱਕ ਜ਼ਾਰੀ ਰਹੇਗਾ। ਕੁਝ ਅਪਰਾਧਿਕ ਅਤੇ ਅਸਮਾਜਿਕ ਤੱਤਾਂ, ਅੱਤਵਾਦੀਆਂ ਵੱਲੋਂ ਆਮ ਜਨਤਾ, ਪਤਵੰਤੇ ਅਤੇ ਮਹੱਤਵਪੂਰਨ ਅਦਾਰੇ ਦੀ ਸੁਰੱਖਿਆ ਦੇ ਲਈ ਖਤਰਾ ਪੈਦਾ ਕਰਨ ਸੰਬੰਧੀ ਖ਼ਬਰਾਂ ਵਿਚਾਲੇ ਦਿੱਲੀ ਪੁਲਸ ਅਧਿਕਾਰੀ ਰਾਕੇਸ਼ ਅਸਥਾਨਾ ਵੱਲੋਂ ਇਹ ਆਦੇਸ਼ ਜ਼ਾਰੀ ਕੀਤਾ ਗਿਆ ਹੈ।

ਆਦੇਸ਼ ਮੁਤਾਬਕ ਪੈਰਾ-ਗਲਾਈਡਰ, ਪੈਰਾ-ਮੋਟਰਜ਼, ਹੈਂਗ-ਗਲਾਈਡਰ, ਮਾਨਵ ਰਹਿਤ ਹਵਾਈ ਉਡਾਣ, (ਯੂ.ਵੀ.ਆਈ) ਮਾਨਵ ਰਹਿਤ ਹਵਾਈ ਸਿਸਟਮ (ਯੂ.ਏ.ਆਈ), ਮਾਈਕ੍ਰੋਲਾਈਟ ਜਹਾਜ਼, ਰਿਮੋਟ ਸੰਚਾਲਿਤ ਜਹਾਜ਼, ਗਰਮ ਹਵਾ ਦੇ ਗੁਬਾਰੇ, ਕੁਆਡਕਾਪਟਰ ਜਾਂ ਜਹਾਜ਼ ਨਾਲ ਪੈਰਾ-ਜੰਪਿੰਗ ਸਮੇਤ ਹੋਰ ਉਪ-ਪਾਰੰਪਿਕ ਹਵਾਈ ਸੰਸਾਧਨਾਂ ਦੇ ਉਪਯੋਗ ਨਾਲ ਆਮ ਜਨਤਾ, ਪਤਵੰਤੇ ਅਤੇ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ।

Scroll to Top