July 2, 2024 6:41 pm
bio-ethanol

ਕਾਰ ਨਿਰਮਾਤਾਵਾਂ ਨੂੰ 100% bio-ethanol ‘ਤੇ ਚੱਲਣ ਵਾਲੇ ਇੰਜਣ ਬਣਾਉਣ ਦਾ ਨਿਰਦੇਸ਼ ਦੇਵਾਂਗੇ’ : ਗਡਕਰੀ

ਚੰਡੀਗੜ੍ਹ, 30 ਨਵੰਬਰ 2021 : ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਮਹਿੰਗੇ ਪੈਟਰੋਲ ਅਤੇ ਡੀਜ਼ਲ ਤੋਂ ਛੁਟਕਾਰਾ ਪਾਉਣ ਲਈ ਵੱਡਾ ਫੈਸਲਾ ਲੈਣ ਜਾ ਰਹੇ ਹਨ। ਸੋਮਵਾਰ ਨੂੰ ਇਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਅਗਲੇ 2-3 ਦਿਨਾਂ ‘ਚ ਇਕ ਫਾਈਲ ‘ਤੇ ਦਸਤਖਤ ਕਰਨ ਜਾ ਰਿਹਾ ਹਾਂ, ਜਿਸ ‘ਚ ਕਾਰ ਨਿਰਮਾਤਾਵਾਂ ਨੂੰ 100 ਫੀਸਦੀ bio-ethanol  ‘ਤੇ ਚੱਲਣ ਵਾਲੇ ਇੰਜਣ ਬਣਾਉਣ ਲਈ ਕਿਹਾ ਜਾਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਈਥਾਨੋਲ ਦੀ ਵਧਦੀ ਸਪਲਾਈ ਦੇ ਨਾਲ ਜਲਦੀ ਤੋਂ ਜਲਦੀ ਫਲੈਕਸ-ਫਿਊਲ ਇੰਜਣ ਵਾਲੇ ਵਾਹਨਾਂ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ 100% ਬਾਇਓ-ਈਥਾਨੌਲ ‘ਤੇ ਚੱਲਣ ਵਾਲੇ ਫਲੈਕਸ-ਫਿਊ ਲ ਵਾਹਨਾਂ ਦੇ ਰੋਲਆਊਟ ਨਾਲ ਈਥਾਨੌਲ ਦੀ ਮੰਗ ਤੁਰੰਤ 4 ਤੋਂ 5 ਗੁਣਾ ਵਧ ਜਾਵੇਗੀ।

ਵਿਸ਼ੇਸ਼ ਈਂਧਨ ਵਾਲੇ ਇੰਜਣ ਜਲਦੀ ਹੀ ਲਾਜ਼ਮੀ ਹੋਣਗੇ

ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕੁਝ ਸਮਾਂ ਪਹਿਲਾਂ ਦੱਸਿਆ ਸੀ ਕਿ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਨਿਰਭਰਤਾ ਘੱਟ ਕਰਨ ਲਈ ਨਵਾਂ ਤਰੀਕਾ ਲੱਭਿਆ ਹੈ। ਉਨ੍ਹਾਂ ਕਿਹਾ ਸੀ ਕਿ ਸਰਕਾਰ ਅਗਲੇ ਕੁਝ ਮਹੀਨਿਆਂ ‘ਚ ਫਲੈਕਸ ਫਿਊਲ ਇੰਜਣਾਂ ਨੂੰ ਲਾਜ਼ਮੀ ਕਰਨ ਜਾ ਰਹੀ ਹੈ। ਇਹ ਨਿਯਮ ਹਰ ਤਰ੍ਹਾਂ ਦੇ ਵਾਹਨਾਂ ਲਈ ਬਣਾਇਆ ਜਾਵੇਗਾ। ਸਾਰੀਆਂ ਆਟੋ ਕੰਪਨੀਆਂ ਨੂੰ ਵਾਹਨਾਂ ਵਿੱਚ ਫਲੈਕਸ ਫਿਊਲ ਇੰਜਣਾਂ ਦੀ ਵਰਤੋਂ ਕਰਨ ਦਾ ਹੁਕਮ ਦਿੱਤਾ ਜਾਵੇਗਾ।

ਭਾਰਤ ਵਿੱਚ ਸਿਰਫ਼ ਤਿੰਨ Ethanol ਸਟੇਸ਼ਨ 

ਪੁਣੇ ਇਸ ਸਮੇਂ ਭਾਰਤ ਦਾ ਇੱਕੋ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਤਿੰਨ ਈਥਾਨੌਲ ਸਟੇਸ਼ਨ ਹਨ। ਇਸ ਸਾਲ 5 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਈ-100 ਈਥਾਨੌਲ ਡਿਸਪੈਂਸਿੰਗ ਸਟੇਸ਼ਨਾਂ ਦੀ ਸ਼ੁਰੂਆਤ ਕੀਤੀ ਸੀ। ਮਾਹਿਰਾਂ ਮੁਤਾਬਕ ਪਾਇਲਟ ਪ੍ਰਾਜੈਕਟ ਤਹਿਤ ਪੁਣੇ ‘ਚ ਕੁਝ ਈਥਾਨੌਲ ਫਿਊਲ ਆਧਾਰਿਤ ਵਾਹਨ ਚਲਾਏ ਜਾ ਰਹੇ ਹਨ।

Ethanol ਦੀ ਵਰਤੋਂ ਵਿੱਚ ਬ੍ਰਾਜ਼ੀਲ ਪਹਿਲੇ ਨੰਬਰ ‘ਤੇ 

ਬ੍ਰਾਜ਼ੀਲ ਦੁਨੀਆ ਵਿੱਚ ਗੰਨੇ ਦਾ ਸਭ ਤੋਂ ਵੱਡਾ ਉਤਪਾਦਕ ਹੈ। ਜਿਸ ਕਾਰਨ ਬ੍ਰਾਜ਼ੀਲ ਵਿੱਚ ਵੱਡੀ ਮਾਤਰਾ ਵਿੱਚ ਈਥਾਨੌਲ ਦਾ ਉਤਪਾਦਨ ਹੁੰਦਾ ਹੈ। ਬ੍ਰਾਜ਼ੀਲ ਨੇ 40 ਸਾਲ ਪਹਿਲਾਂ ਈਥਾਨੌਲ ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਵਰਤਮਾਨ ਵਿੱਚ ਬ੍ਰਾਜ਼ੀਲ ਨੇ ਆਪਣੇ ਤੇਲ ਦੀ ਦਰਾਮਦ ਨੂੰ ਘਟਾ ਦਿੱਤਾ ਹੈ।