Site icon TheUnmute.com

ਚੋਣ ਹਲਕਿਆਂ ‘ਚ 5 ਫਰਵਰੀ ਦੀ ਥਾਂ ਹੁਣ 12 ਫਰਵਰੀ ਨੂੰ ਲੱਗੇਗਾ ਸਪੈਸ਼ਲ ਕੈਂਪ

Lok Sabha elections

ਅੰਮ੍ਰਿਤਸਰ 2 ਫਰਵਰੀ 2023 : ਮਾਨਯੋਗ ਮੁੱਖ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਜਾਰੀ ਕਲੰਡਰ ਸਾਲ 2023 ਅਨੁਸਾਰ ਸਮੂਹ ਚੋਣ ਹਲਕਿਆਂ ਵਿਚ ਮਹੀਨਾਵਾਰ ਸਪੈਸ਼ਲ ਕੈਂਪ (Special Camp) 5 ਫਰਵਰੀ 2023 ਨੂੰ ਲਗਾਇਆ ਜਾਣਾ ਸੀ। ਪਰ 5 ਫਰਵਰੀ 2023 ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਹੋਣ ਕਰਕੇ ਇਹ ਸਪੈਸ਼ਲ ਕੈਂਪ ਹੁਣ 12 ਫਰਵਰੀ 2023 ਨੂੰ ਲਗਾਇਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਤਹਿਸੀਲਦਾਰ ਸ: ਰਾਜਿੰਦਰ ਸਿੰਘ ਨੇ ਦੱਸਿਆ ਕਿ 12 ਫਰਵਰੀ ਦਿਨ ਐਤਵਾਰ ਨੂੰ ਸਾਰੇ ਚੋਣ ਹਲਕਿਆਂ ਵਿਚ ਸਾਰੇ ਸੁਪਰਵਾਈਜ਼ਰ ਅਤੇ ਬੀ.ਐਲ.ਓ. ਪੋਲਿੰਗ ਬੂਥਾਂ ਤੇ ਬੈਠਣਗੇ ਅਤੇ ਲੋਕਾਂ ਦੀਆਂ ਵੋਟਾਂ ਦੀ ਸੁਧਾਈ ਦਾ ਕੰਮ ਕਰਨਗੇ।

Exit mobile version