Site icon TheUnmute.com

Instagram Down: ਇੰਸਟਾਗ੍ਰਾਮ ਦਾ ਸਰਵਰ ਡਾਊਨ, ਇਕ ਮਹੀਨੇ ‘ਚ ਦੂਜੀ ਵਾਰ ਸੇਵਾਵਾਂ ਠੱਪ

Instagram

ਚੰਡੀਗੜ੍ਹ, 09 ਜੂਨ 2023: ਮੈਟਾ ਦੀ ਮਲਕੀਅਤ ਵਾਲੀ ਫੋਟੋ-ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ (Instagram) ਡਾਊਨ ਹੋਣ ਦੀ ਸੂਚਨਾ ਹੈ। ਇਸਦੀ ਪੁਸ਼ਟੀ ਡਾਊਨਡਿਟੈਕਟਰ ਦੁਆਰਾ ਵੀ ਕੀਤੀ ਗਈ ਹੈ, ਇੱਕ ਸਾਈਟ ਜੋ ਆਊਟੇਜ ਨੂੰ ਟਰੈਕ ਕਰਦੀ ਹੈ। ਰਿਪੋਰਟ ਮੁਤਾਬਕ 56 ਫੀਸਦੀ ਯੂਜ਼ਰਸ ਨੂੰ ਇੰਸਟਾਗ੍ਰਾਮ ਐਪ ਨਾਲ ਸਮੱਸਿਆ ਆ ਰਹੀ ਹੈ, ਜਦਕਿ 23 ਫੀਸਦੀ ਯੂਜ਼ਰਸ ਨੂੰ ਲੌਗਇਨ ਕਰਨ ‘ਚ ਦਿੱਕਤ ਆ ਰਹੀ ਹੈ। 21 ਫੀਸਦੀ ਉਪਭੋਗਤਾਵਾਂ ਨੇ ਸਰਵਰ ਦਿੱਕਤ ਦੀ ਸ਼ਿਕਾਇਤ ਕੀਤੀ ਹੈ। ਇੰਸਟਾਗ੍ਰਾਮ ਤੋਂ ਇਲਾਵਾ ਕਈ ਫੇਸਬੁੱਕ ਯੂਜ਼ਰਸ ਨੇ ਵੀ ਆਊਟੇਜ ਦੀ ਸ਼ਿਕਾਇਤ ਕੀਤੀ ਹੈ। ਫੇਸਬੁੱਕ ਉਪਭੋਗਤਾਵਾਂ ਦੀ ਟਾਈਮਲਾਈਨ ਰਿਫ੍ਰੇਸ ਨਹੀਂ ਹੋ ਰਹੀ ਹੈ।

ਇਕ ਮਹੀਨੇ ਦੇ ਅੰਦਰ ਇੰਸਟਾਗ੍ਰਾਮ (Instagram) ‘ਤੇ ਇਹ ਦੂਜੀ ਆਊਟੇਜ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ 21 ਮਈ ਨੂੰ ਵੀ ਇੰਸਟਾਗ੍ਰਾਮ ਕਈ ਘੰਟਿਆਂ ਲਈ ਠੱਪ ਰਿਹਾ ਸੀ। ਇੰਸਟਾਗ੍ਰਾਮ ‘ਚ ਤਕਨੀਕੀ ਬਗ ਕਾਰਨ ਅਜਿਹਾ ਹੋਇਆ ਹੈ। ਇੰਸਟਾਗ੍ਰਾਮ ਦੇ ਇਸ ਬੱਗ ਕਾਰਨ ਦੁਨੀਆ ਭਰ ‘ਚ 1,80,000 ਯੂਜ਼ਰਸ ਦੇ ਅਕਾਊਂਟ ਪ੍ਰਭਾਵਿਤ ਹੋਏ ਹਨ। Downdetector.com ਦੀ ਰਿਪੋਰਟ ਹੈ ਕਿ ਅਮਰੀਕਾ ਵਿੱਚ ਸਿਰਫ਼ 100,000 ਉਪਭੋਗਤਾ, ਕੈਨੇਡਾ ਵਿੱਚ 24,000 ਅਤੇ ਯੂਕੇ ਵਿੱਚ 56,000 ਉਪਭੋਗਤਾ ਪ੍ਰਭਾਵਿਤ ਹੋਏ ਸਨ।

Exit mobile version