Site icon TheUnmute.com

ਚੇਤਨ ਸਿੰਘ ਜੌੜਾਮਾਜਰਾ ਵੱਲੋਂ ਭਾਖੜਾ ਨੰਗਲ ਡੈਮ ਦਾ ਨਿਰੀਖਣ, ਰੱਖ-ਰਖਾਅ ਤੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ

Bhakra Dam

ਚੰਡੀਗੜ੍ਹ/ਨੰਗਲ, 17 ਸਤੰਬਰ 2024: ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਭਾਖੜਾ ਡੈਮ ਨੰਗਲ ਦਾ ਦੌਰਾ ਕੀਤਾ | ਇਸਦੌਰਾਨ ਉਨ੍ਹਾਂ ਨੇ ਭਾਖੜਾ ਡੈਮ (Bhakra Dam) ਦਾ ਨਿਰੀਖਣ, ਰੱਖ-ਰਖਾਅ ਤੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਹੈ | ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਂਦਿਆਂ ਪੀਣ ਵਾਸਤੇ, ਸਿੰਜਾਈ ਲਈ ਅਤੇ ਇੰਡਸਟਰੀ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ |

ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਨਹਿਰੀ ਪਾਣੀ ਦੀ ਉਚਿਤ ਵਰਤੋਂ ਲਈ ਪ੍ਰਬੰਧ ਕੀਤੇ ਜਾ ਰਹੇ ਹਨ | ਇਸਦੇ ਨਾਲ ਹੀ ਲੋੜ ਮੁਤਾਬਕ ਨਹਿਰਾਂ ਦੀ ਮੁਰੰਮਤ ਵੀ ਸਮੇਂ-ਸਮੇਂ ਉਪਰ ਯਕੀਨੀ ਬਣਾਈ ਜਾ ਰਹੀ ਹੈ। ਚੇਤਨ ਸਿੰਘ ਜੌੜਾਮਾਜਰਾ ਬੀ.ਬੀ.ਐਮ.ਬੀ. (BBMB) ‘ਚ ਪੰਜਾਬ ਦੇ ਕੋਟੇ ਦੀਆਂ ਆਸਾਮੀਆਂ ਲਈ ਪੰਜਾਬ ਦੇ ਹਿੱਸੇ ਦੀ ਭਰਤੀ ਪੂਰੀ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਦੁਆਰਾ ਕੈਬਨਿਟ ਮੰਤਰੀ ਦਾ ਸਤਲੁਜ ਸਦਨ ਵਿਖੇ ਸਵਾਗਤ ਕੀਤਾ ਗਿਆ ਹੈ ।

ਇਸ ਮੌਕੇ ਚੇਤਨ ਜੌੜਾਮਾਜਰਾ ਨੇ ਭਾਖੜਾ ਨੰਗਲ ਡੈਮ (Bhakra Dam) ਦਾ ਦੌਰਾ ਕਰਕੇ ਬਿਜਲੀ ਉਤਪਾਦਨ, ਪਾਵਰ ਜਨਰੇਸ਼ਨ ਦਾ ਜਾਇਜ਼ਾ ਲਿਆ ਅਤੇ ਅਤਿ ਆਧੁਨਿਕ ਮਿਊਜ਼ੀਅਮ ਦੇਖਿਆ । ਉਨ੍ਹਾਂ ਅਧਿਕਾਰੀਆਂ ਨਾਲ ਬੈਠਕ ਕਰਕੇ ਲੋਂੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਅਤੇ ਅਧਿਕਾਰੀਆਂ ਤੋਂ ਡੈਮ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਯਾਦਗਾਰੀ ਪੌਦਾ ਲਗਾਇਆ।

Exit mobile version