TheUnmute.com

ਇਨਸਾਫ਼ ਮੋਰਚੇ ਨੇ ਬਹਿਬਲ ਕਲਾਂ ਵਿਖੇ ਨੈਸ਼ਨਲ ਹਾਈਵੇਅ ਦਾ ਜਾਮ ਖੋਲਿਆ, CM ਮਾਨ ਨੇ ਕੀਤਾ ਧੰਨਵਾਦ

ਚੰਡੀਗੜ੍ਹ, 10 ਫਰਵਰੀ 2023: ਇਨਸਾਫ਼ ਮੋਰਚੇ ਵਲੋਂ ਬਹਿਬਲ ਕਲਾਂ (Behbal Kalan) ਵਿਖੇ ਨੈਸ਼ਨਲ ਹਾਈਵੇਅ ਦਾ ਜਾਮ ਖੋਲ ਦਿੱਤਾ ਗਿਆ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਸੰਗਤ ਦਾ ਧੰਨਵਾਦ ਕਰਦਾਂ ਹਾਂ ਕਿ ਮੇਰੀ ਅਪੀਲ ਤੇ ਬਹਿਬਲ ਕਲਾਂ ਵਿਖੇ ਨੈਸ਼ਨਲ ਹਾਈਵੇਅ ਦਾ ਜਾਮ ਖੋਲ ਦਿੱਤਾ | ਬਹਿਬਲ ਅਤੇ ਕੋਟਕਪੂਰਾ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵਚਨਬੱਧ ਹਾਂ |

ਦੂਜੇ ਪਾਸੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਬਹਿਬਲ ਕਲਾਂ (Behbal Kalan) ਇਨਸਾਫ਼ ਮੋਰਚੇ ਵਿੱਚ ਸੁਖਰਾਜ ਸਿੰਘ ਨੂੰ ਮਿਲਣ ਪੁੱਜੇ ਸਨ, ਜਿਨ੍ਹਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਨੈਸ਼ਨਲ ਹਾਈਵੇਅ ਜਾਮ ਕੀਤਾ ਹੋਇਆ ਸੀ। ਇੱਥੇ ਉਨ੍ਹਾਂ ਸੁਖਰਾਜ ਸਿੰਘ ਤੇ ਹੋਰਨਾਂ ਨਾਲ ਮੀਟਿੰਗ ਕੀਤੀ। ਪ੍ਰਾਪਤ ਜਾਣਕਰੀ ਅਨੁਸਾਰ ਇਸ ਮੀਟਿੰਗ ਵਿੱਚ ਨੇੜਲੇ 15 ਪਿੰਡਾਂ ਦੇ ਸਰਪੰਚ ਵੀ ਹਾਜ਼ਰ ਸਨ।ਮੀਟਿੰਗ ਤੋਂ ਬਾਅਦ ਨੈਸ਼ਨਲ ਹਾਈਵੇਅ ਨੰਬਰ 54 ਨੂੰ ਖੋਲ੍ਹ ਦਿੱਤਾ ਗਿਆ ਹੈ।

Behbal Kalan

Exit mobile version