Site icon TheUnmute.com

ਪੰਜਾਬ ‘ਚ ਦੇਸ਼ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ, CM ਮਾਨ ਵੱਲੋਂ ਪੰਜਾਬੀਆਂ ਨੂੰ ਸੜਕ ‘ਤੇ ਸਟੰਟ ਨਾ ਕਰਨ ਅਪੀਲ

Sadak Suraksha Force

ਚੰਡੀਗੜ੍ਹ, 27 ਜਨਵਰੀ, 2024: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਦੇਸ਼ ਦੀ ਪਹਿਲੀ ਰੋਡ ਸੜਕ ਸੁਰੱਖਿਆ ਫੋਰਸ (Sadak Suraksha Force) ਨੂੰ ਰਵਾਨਾ ਕੀਤਾ ਹੈ । ਅੱਜ ਪੀਏਪੀ ਜਲੰਧਰ ਵਿੱਚ ਪ੍ਰੋਗਰਾਮ ਕਰਵਾਇਆ ਗਿਆ, ਜਿਸ ਤੋਂ ਬਾਅਦ 1239 ਜਵਾਨ 144 ਵਾਹਨਾਂ ਨਾਲ ਸੜਕਾਂ ‘ਤੇ ਰਵਾਨਾ ਹੋਏ। ਸੀਐਮ ਮਾਨ ਨੇ ਕਿਹਾ ਕਿ ਇਹ ਫੋਰਸ 1 ਫਰਵਰੀ ਤੋਂ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗੀ। ਪਹਿਲੇ ਸਾਲ ਹੀ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਅੱਧਾ ਕਰਨ ਦਾ ਟੀਚਾ ਮਿਥਿਆ ਗਿਆ ਹੈ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਤੁਰੰਤ 112 ‘ਤੇ ਕਾਲ ਕਰੋ। 30 ਕਿਲੋਮੀਟਰ ਦੇ ਅੰਦਰ ਘੁੰਮ ਰਹੀ ਐਸਐਸਐਫ (Sadak Suraksha Force) ਦੀ ਗੱਡੀ 10 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਜਾਵੇਗੀ। ਜ਼ਖਮੀਆਂ ਦੀ ਮੱਦਦ ਕਰਨਗੇ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਤੱਕ ਸਾਰੇ ਪ੍ਰਬੰਧ ਵੀ ਕਰਨਗੇ। ਮੁੱਖ ਮੰਤਰੀ ਨੇ ਦੱਸਿਆ ਕਿ ਉਹ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੇ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਦੇ ਅੰਕੜੇ ਮੰਗੇ ਹਨ।

ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਸੜਕ ‘ਤੇ ਸਟੰਟ ਨਾ ਕਰਨ ਅਪੀਲ ਕੀਤੀ । ਇਨ੍ਹਾਂ ਵਾਹਨਾਂ ‘ਤੇ ਨਜ਼ਰ ਰੱਖੀ ਜਾਵੇਗੀ। ਇਸ ਦੇ ਨਾਲ ਹੀ ਹੁਣ ਹਾਈਵੇਅ ‘ਤੇ ਇਨ੍ਹਾਂ ਵਾਹਨਾਂ ਦੇ ਨਾਲ ਸਪੀਡ ਗੰਨ ਕੈਮਰੇ ਵੀ ਲਗਾਏ ਜਾਣਗੇ, ਤਾਂ ਜੋ ਤੇਜ਼ ਰਫ਼ਤਾਰ ਵਾਹਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਕਾਰਵਾਈ ਵੀ ਕੀਤੀ ਜਾ ਸਕੇ | ਮੁੱਖ ਮੰਤਰੀ ਨੇ ਸ਼ਰਾਬ ਪੀ ਕੇ ਸੜਕ ‘ਤੇ ਗੱਡੀ ਨਾ ਚਲਾਉਣ ਦੀ ਚਿਤਾਵਨੀ ਦਿੱਤੀ ਹੈ | SSF ਚਲਾਨ ਵੀ ਜਾਰੀ ਕਰੇਗਾ, ਵਾਹਨ ਜ਼ਬਤ ਕਰੇਗਾ ਅਤੇ ਮਾਮੂਲੀ ਫੀਸ ਵਸੂਲਣ ਤੋਂ ਬਾਅਦ ਤੁਹਾਨੂੰ ਘਰ ਛੱਡ ਦੇਵੇਗਾ।

Exit mobile version