July 7, 2024 5:39 pm
Gurdaspur

ਭਾਰਤ-ਪਾਕਿ ਸਰਹੱਦ ‘ਤੇ ਬੀ.ਐੱਸ.ਐੱਫ.ਵਲੋਂ ਫਾਇਰਿੰਗ ‘ਚ ਘੁਸਪੈਠੀਆ ਢੇਰ

ਚੰਡੀਗੜ੍ਹ 03 ਫਰਵਰੀ 2022: ਪੰਜਾਬ ‘ਚ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ (Indo-Pak border) ‘ਤੇ ਬੀ.ਐੱਸ.ਐੱਫ. ਨੇ ਘੁਸਪੈਠ ਕਰਦੇ ਹੋਏ ਇਕ ਪਾਕਿਸਤਾਨੀ ਘੁਸਪੈਠੀਏ ਮਾਰ ਗਿਰਾਇਆ ਹੈ ।ਬੀ.ਐੱਸ.ਐੱਫ ਪੰਜਾਬ ਫਰੰਟੀਅਰ ਦੇ ਪਬਲਿਕ ਰੀਲੇਸ਼ਨ ਅਫ਼ਸਰ ਕਮ ਡੀ.ਆਈ.ਜੀ. ਨੇਇਸ ਇਸ ਸੰਬੰਧੀ ਜਾਣਕਾਰੀ ਦਿੱਤੀ| ਇਸ ਦੌਰਾਨ ਉਨ੍ਹ ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ਦੇ ਬੀ.ਓ.ਪੀ. ਕੇ.ਐੱਸ.ਵਾਲਾ ਖੇਤਰ ਵਿੱਚ ਡਿਊਟੀ ‘ਤੇ ਤਾਇਨਾਤ ਬੀ.ਐੱਸ.ਐੱਫ (BSF) ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਸ਼ੱਕੀ ਗਤੀਵਿਧੀਆਂ ਦੇਖੀਆਂ।

ਬੀ.ਐੱਸ.ਐੱਫ (BSF) ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ੱਕੀ ਹਾਲਤ ’ਚ ਭਾਰਤੀ ਸਰਹੱਦ ਨੇੜੇ ਕੰਡਿਆਲੀ ਤਾਰ ਨੇੜੇ ਇਕ ਪਾਕਿ ਘੁਸਪੈਠੀਏ ਨੂੰ ਆਪਣੇ ਵੱਲ ਨੂੰ ਆਉਂਦੇ ਵੇਖਿਆ, ਜਿਸ ਨੂੰ ਸਿਪਾਹੀਆਂ ਨੇ ਲਲਕਾਰਿਆ। ਇਸ ਦੌਰਾਨ ਪਾਕਿਸਤਾਨੀ ਨਾਗਰਿਕ ਰੁਕਿਆ ਨਹੀਂ ਇਸ ਦੌਰਾਨ ਜਿਵੇਂ ਹੀ ਉਹ ਭਾਰਤੀ ਸਰਹੱਦ ‘ਚ ਦਾਖ਼ਲ ਹੋਇਆ ਤਾਂ ਬੀ.ਐੱਸ.ਐੱਫ ਦੇ ਜਵਾਨਾਂ ਨੇ ਫਾਇਰਿੰਗ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ. ਵੱਲੋਂ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।