ਮਨੀਪੁਰ

ਕਾਂਗਰਸ ਦੇ ਰਾਜ ‘ਚ ਮਨੀਪੁਰ ‘ਚ ਅਸਮਾਨਤਾ ਤੇ ਅਸੰਤੁਲਿਤ ਵਿਕਾਸ ਹੋਇਆ : PM ਮੋਦੀ

ਚੰਡੀਗੜ੍ਹ 22 ਫਰਵਰੀ 2022: ਮਣੀਪੁਰ ‘ਚ 28 ਫਰਵਰੀ ਨੂੰ ਪਹਿਲੇ ਪੜਾਅ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਣੀਪੁਰ ਦੀ ਰਾਜਧਾਨੀ ਇੰਫਾਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਇੰਫਾਲ ਪਹੁੰਚ ਕੇ ਉਨ੍ਹਾਂ ਨੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਫਿਰ ਜਨ ਸਭਾ ਨੂੰ ਸੰਬੋਧਨ ਕੀਤਾ। ਪੀ ਐੱਮ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਚੋਣਾਂ ਮਨੀਪੁਰ ਦੇ ਆਉਣ ਵਾਲੇ 25 ਸਾਲਾਂ ਦਾ ਸਮਾਂ ਤੈਅ ਕਰਨ ਜਾ ਰਹੀਆਂ ਹਨ, ਹੁਣ ਸਾਨੂੰ ਇਨ੍ਹਾਂ ਪੰਜ ਸਾਲਾਂ ‘ਚ ਸ਼ੁਰੂ ਹੋਈ ਸਥਿਰਤਾ ਅਤੇ ਸ਼ਾਂਤੀ ਦੀ ਪ੍ਰਕਿਰਿਆ ਨੂੰ ਸਥਾਈ ਬਣਾਉਣਾ ਹੋਵੇਗਾ। ਇਸ ਲਈ ਭਾਜਪਾ ਦੀ ਅਗਵਾਈ ‘ਚ ਮਨੀਪੁਰ ‘ਚ ਪੂਰਨ ਬਹੁਮਤ ਦੀ ਸਰਕਾਰ ਬਣਾਉਣੀ ਬਹੁਤ ਜ਼ਰੂਰੀ ਹੈ।

ਇਸ ਦੌਰਾਨ ਉਨ੍ਹਾਂ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ ਅਤੇ ਐਨਡੀਏ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਉਨ੍ਹਾਂ ਭਾਜਪਾ ਦੇ ਸ਼ਾਸਨ ‘ਚ ਉੱਤਰ-ਪੂਰਬੀ ਰਾਜਾਂ ‘ਚ ਹੋਏ ਵਿਕਾਸ ਦੀ ਸ਼ਲਾਘਾ ਕੀਤੀ। ਕਾਂਗਰਸ ਦੇ ਰਾਜ ‘ਚ ਮਨੀਪੁਰ ‘ਚ ਅਸਮਾਨਤਾ ਅਤੇ ਅਸੰਤੁਲਿਤ ਵਿਕਾਸ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਦਹਾਕਿਆਂ ‘ਚ ਤੁਸੀਂ ਕਈ ਸਰਕਾਰਾਂ ਅਤੇ ਉਨ੍ਹਾਂ ਦੇ ਕੰਮ ਅਤੇ ਉਨ੍ਹਾਂ ਦੇ ਕਾਰਨਾਮੇ ਦੇਖੇ ਹੋਣਗੇ। ਕਾਂਗਰਸ ਦੇ ਦਹਾਕਿਆਂ ਦੇ ਸ਼ਾਸਨ ‘ਚ, ਮਣੀਪੁਰ ‘ਚ ਅਸਮਾਨਤਾ ਅਤੇ ਅਸੰਤੁਲਿਤ ਵਿਕਾਸ ਹੀ ਹੋਇਆ। ਪਰ ਪਿਛਲੇ ਪੰਜ ਸਾਲਾਂ ‘ਚ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨੇ ਮਣੀਪੁਰ ਦੇ ਵਿਕਾਸ ਲਈ ਸੁਹਿਰਦ ਯਤਨ ਕੀਤੇ ਹਨ।

Scroll to Top