July 5, 2024 12:56 am
ਇੰਡੋਨੇਸ਼ੀਆ ਦੀ ਜੇਲ੍ਹ

ਇੰਡੋਨੇਸ਼ੀਆ ਦੀ ਜੇਲ੍ਹ ‘ਚ ਲੱਗੀ ਅੱਗ, 41 ਕੈਦੀਆਂ ਦੀ ਮੌਤ, 39 ਝੁਲਸੇ

ਚੰਡੀਗੜ੍ਹ ,8 ਸਤੰਬਰ 2021 : ਇੰਡੋਨੇਸ਼ੀਆ ਦੀ ਰਾਜਧਾਨੀ ਨੇੜੇ ਬੁੱਧਵਾਰ ਤੜਕੇ ਇੱਕ ਜੇਲ੍ਹ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 41 ਕੈਦੀਆਂ ਦੀ ਮੌਤ ਹੋ ਗਈ ਅਤੇ 39 ਜ਼ਖਮੀ ਹੋ ਗਏ। ਨਿਆਂ ਮੰਤਰਾਲੇ ਦੇ ਸੁਧਾਰ ਵਿਭਾਗ ਦੀ ਤਰਜਮਾਨ ਰੀਕਾ ਅਪਾਰੀਅੰਤੀ ਨੇ ਕਿਹਾ ਕਿ ਅੱਗ ਰਾਜਧਾਨੀ ਦੇ ਬਾਹਰੀ ਹਿੱਸੇ ਵਿੱਚ ਤੰਗੇਰੰਗ ਜੇਲ੍ਹ ਦੇ ‘ਸੀ ਬਲਾਕ’ ਵਿੱਚ ਲੱਗੀ। ਨਸ਼ਾ ਤਸਕਰੀ ਨਾਲ ਜੁੜੇ ਅਪਰਾਧੀਆਂ ਨੂੰ ਇਸ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ। ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਇੰਡੋਨੇਸ਼ੀਆ ਦੀ ‘ਚ ਜੇਲ੍ਹ  ਸਮਰੱਥਾ 1225 ਕੈਦੀਆਂ ਨੂੰ ਰੱਖਣ ਦੀ ਹੈ ਪਰ ਇੱਥੇ ਦੋ ਹਜ਼ਾਰ ਤੋਂ ਵੱਧ ਕੈਦੀਆਂ ਨੂੰ ਰੱਖਿਆ ਗਿਆ ਸੀ। ਅੱਗ ਲੱਗਣ ਸਮੇਂ ਜੇਲ ਦੇ ‘ਸੀ ਬਲਾਕ’ ਵਿੱਚ 122 ਕੈਦੀ ਸਨ। ਅੱਗ ਬੁਝਾਉਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਤੇ ਸੈਨਿਕ ਸੇਵਾ ਵਿੱਚ ਲੱਗੇ ਹੋਏ ਸਨ। ਬੁਲਾਰੇ ਨੇ ਦੱਸਿਆ ਕਿ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਸਾਰੇ ਕੈਦੀਆਂ ਨੂੰ ਹਸਪਤਾਲ ਲਿਜਾਇਆ ਗਿਆ