Site icon TheUnmute.com

ਮੰਕੀਪੌਕਸ ਵਾਇਰਸ ਦੀ ਜਾਂਚ ਲਈ ਭਾਰਤ ‘ਚ ਸਵਦੇਸੀ RT-PCR ਟੈਸਟ ਕਿੱਟ ਤਿਆਰ

Monkeypox virus

ਚੰਡੀਗੜ੍ਹ, 27 ਅਗਸਤ 2024: ਮੰਕੀਪੌਕਸ ਵਾਇਰਸ (Monkeypox virus) ਦਾ ਪ੍ਰਕੋਪ ਪੂਰੀ ਦੁਨੀਆ ‘ਚ ਤੇਜ਼ੀ ਨਾਲ ਵੱਧ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਮੰਕੀਪੌਕਸ ਨੂੰ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਹੈ। ਭਾਰਤ ‘ਚ ਮੰਕੀਪੌਕਸ ਵਾਇਰਸ ਦੇ ਮੱਦੇਨਜ਼ਰ ਇਸ ਨੂੰ ਰੋਕਣ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਇੱਕ ਭਾਰਤੀ ਸਿਹਤ ਉਪਕਰਣ ਬਣਾਉਣ ਵਾਲੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮੰਕੀਪੌਕਸ ਦਾ ਪਤਾ ਲਗਾਉਣ ਲਈ ਇੱਕ ਅਸਲ-ਸਮੇਂ ਦੀ ਕਿੱਟ ਤਿਆਰ ਕੀਤੀ ਹੈ।

ਭਾਰਤ ਦੇ ਸੀਮੇਂਸ ਹੈਲਥਾਈਨਰਜ਼ ਨੇ ਮੰਕੀਪੌਕਸ (Monkeypox virus) ਨਾਲ ਲੜਨ ਲਈ ਆਪਣੀ ਸਵਦੇਸੀ RT-PCR ਟੈਸਟ ਕਿੱਟ ਤਿਆਰ ਕੀਤੀ ਹੈ। ਇਸ ਨੂੰ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੇ ਵੀ ਪ੍ਰਵਾਨਗੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਇਹ ਸਾਡੀ ਮੇਕ ਇਨ ਇੰਡੀਆ ਪਹਿਲਕਦਮੀ ਲਈ ਮਹੱਤਵਪੂਰਨ ਉਪਲਬੱਧੀ ਹੈ।

ਭਾਰਤੀ ਕੰਪਨੀ Siemens Healthineers ਨੇ ਕਿਹਾ ਕਿ RT-PCR ਟੈਸਟ ਕਿੱਟ ਵਡੋਦਰਾ ਸਥਿਤ ਇਕ ਯੂਨਿਟ ‘ਚ ਤਿਆਰ ਕੀਤੀ ਜਾਵੇਗੀ। ਹਰ ਸਾਲ ਲਗਭਗ 10 ਲੱਖ ਕਿੱਟਾਂ ਬਣਾਈਆਂ ਜਾ ਸਕਦੀਆਂ ਹਨ। ਅਸੀਂ ਇਸ ਕਿੱਟ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ।

Exit mobile version