Lovlina Borgohain

ਭਾਰਤ ਦੀ ਸਟਾਰ ਖਿਡਾਰਨ ਲਵਲੀਨਾ ਬੋਰਗੋਹੇਨ ਨੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਮਗਾ

ਚੰਡੀਗੜ੍ਹ 11 ਨਵੰਬਰ 2022: ਭਾਰਤ ਦੀ ਸਟਾਰ ਖਿਡਾਰਨ ਲਵਲੀਨਾ ਬੋਰਗੋਹੇਨ (Lovlina Borgohain) ਨੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਲਿਆ ਹੈ। ਓਲੰਪਿਕ ਕਾਂਸੀ ਤਮਗਾ ਜੇਤੂ ਲਵਲੀਨਾ ਨੇ ਸ਼ੁੱਕਰਵਾਰ (11 ਨਵੰਬਰ) ਨੂੰ ਜਾਰਡਨ ਦੇ ਅੱਮਾਨ ਵਿੱਚ ਇਤਿਹਾਸ ਰਚ ਦਿੱਤਾ ਹੈ । ਲਵਲੀਨਾ ਨੇ 75 ਕਿਲੋਗ੍ਰਾਮ ਵਰਗ ਵਿੱਚ ਆਪਣਾ ਫਾਈਨਲ ਮੁਕਾਬਲਾ ਜਿੱਤਿਆ ਹੈ ।

ਲਵਲੀਨਾ  ਬੋਰਗੋਹੇਨ (Lovlina Borgohain) ਨੇ ਖਿਤਾਬੀ ਮੁਕਾਬਲੇ ਵਿੱਚ ਉਜ਼ਬੇਕਿਸਤਾਨ ਦੀ ਰੁਜ਼ਮੇਤੋਵਾ ਸੋਖੀਬਾ ਨੂੰ 5-0 ਨਾਲ ਹਰਾਇਆ। ਇੱਕ ਹੋਰ ਮੈਚ ਵਿੱਚ ਪਰਵੀਨ ਨੇ 63 ਕਿਲੋ ਵਰਗ ਵਿੱਚ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਹੀ ਮੀਨਾਕਸ਼ੀ ਨੇ 52 ਕਿਲੋ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਆਪਣੇ ਪਹਿਲੇ ਮੈਚ ਵਿੱਚ ਲਵਲੀਨਾ ਨੇ ਕਜ਼ਾਕਿਸਤਾਨ ਦੀ ਵੈਲਨਟੀਨਾ ਖਲਜੋਵਾ ਨੂੰ 3-2 ਨਾਲ ਹਰਾਇਆ। ਉਸ ਨੇ ਇਸ ਜਿੱਤ ਤੋਂ ਬਾਅਦ ਆਪਣਾ ਤਮਗਾ ਪੱਕਾ ਕਰ ਲਿਆ ਸੀ।

Scroll to Top