Vikram-S

ਸ੍ਰੀਹਰੀਕੋਟਾ ਤੋਂ ਅੱਜ ਲਾਂਚ ਕੀਤਾ ਜਾਵੇਗਾ ਭਾਰਤ ਦਾ ਪਹਿਲਾ ਨਿੱਜੀ ਰਾਕੇਟ ‘ਵਿਕਰਮ-ਐੱਸ’

ਚੰਡੀਗੜ੍ਹ 18 ਨਵੰਬਰ 2022: ਦੇਸ਼ ਦਾ ਪਹਿਲਾ ਪ੍ਰਾਈਵੇਟ ਰਾਕੇਟ ‘ਵਿਕਰਮ-ਐੱਸ’ (Vikram-S) ਅੱਜ ਲਾਂਚ ਹੋਣ ਜਾ ਰਿਹਾ ਹੈ। ਇਸ ਰਾਕੇਟ ਦਾ ਨਿਰਮਾਣ ਹੈਦਰਾਬਾਦ ਦੀ ਸਟਾਰਟ-ਅੱਪ ਕੰਪਨੀ ‘ਸਕਾਈਰੂਟ ਐਰੋਸਪੇਸ’ ਨੇ ਕੀਤਾ ਹੈ। ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ‘ਇਸਰੋ’ ਅੱਜ ਸ੍ਰੀਹਰੀਕੋਟਾ ਸਥਿਤ ਆਪਣੇ ਕੇਂਦਰ ਤੋਂ ਭਾਰਤ ਦਾ ਪਹਿਲਾ ਨਿੱਜੀ ਰਾਕੇਟ ‘ਵਿਕਰਮ-ਐਸ’ ਲਾਂਚ ਕਰੇਗਾ।

ਇਸ ਦੇ ਲਾਂਚ ਹੋਣ ਤੋਂ ਬਾਅਦ ਨਿੱਜੀ ਰਾਕੇਟ ਕੰਪਨੀਆਂ ਭਾਰਤ ਦੇ ਪੁਲਾੜ ਮਿਸ਼ਨ ‘ਚ ਦਾਖਲ ਹੋਣਗੀਆਂ। ਵਿਕਰਮ-ਐਸ ਰਾਕੇਟ ਦੇ ਪਹਿਲੇ ਲਾਂਚ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਹ ਦੇਸ਼ ਦੇ ਪੁਲਾੜ ਉਦਯੋਗ ਵਿੱਚ ਨਿੱਜੀ ਖੇਤਰ ਦੇ ਪ੍ਰਵੇਸ਼ ਲਈ ਰਾਹ ਪੱਧਰਾ ਕਰੇਗਾ, ਜਿਸ ‘ਤੇ ਦਹਾਕਿਆਂ ਤੋਂ ਸਰਕਾਰੀ ਮਾਲਕੀ ਵਾਲੀ ਇਸਰੋ ਦਾ ਦਬਦਬਾ ਰਿਹਾ ਹੈ।

ਕੇਂਦਰ ਸਰਕਾਰ ਵੱਲੋਂ 2020 ਵਿੱਚ ਪੁਲਾੜ ਉਦਯੋਗ ਨੂੰ ਨਿੱਜੀ ਖੇਤਰ ਲਈ ਖੋਲ੍ਹਣ ਤੋਂ ਬਾਅਦ ‘ਸਕਾਈਰੂਟ ਏਰੋਸਪੇਸ’ ਭਾਰਤੀ ਪੁਲਾੜ ਪ੍ਰੋਗਰਾਮ ਵਿੱਚ ਕਦਮ ਰੱਖਣ ਵਾਲੀ ਭਾਰਤ ਦੀ ਪਹਿਲੀ ਨਿੱਜੀ ਖੇਤਰ ਦੀ ਕੰਪਨੀ ਬਣ ਗਈ ਹੈ। ‘ਵਿਕਰਮ-ਐਸ’ ਰਾਕੇਟ ਨੂੰ ਅੱਜ ਸਵੇਰੇ ਕਰੀਬ 11:30 ਵਜੇ ਲਾਂਚ ਕੀਤਾ ਜਾਵੇਗਾ। ਪਹਿਲਾਂ ਇਸ ਨੂੰ 15 ਨਵੰਬਰ ਨੂੰ ਲਾਂਚ ਕਰਨ ਦੀ ਯੋਜਨਾ ਸੀ। ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤੇ ਜਾਣ ਤੋਂ ਬਾਅਦ ‘ਵਿਕਰਮ-ਐਸ’ 81 ਕਿਲੋਮੀਟਰ ਦੀ ਉਚਾਈ ‘ਤੇ ਪਹੁੰਚੇਗਾ। ਰਾਕੇਟ ਦਾ ਨਾਂ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਮਰਹੂਮ ਵਿਗਿਆਨੀ ਵਿਕਰਮ ਸਾਰਾਭਾਈ ਦੇ ਨਾਂ ‘ਤੇ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਪੁਲਾੜ ਖੇਤਰ ਵਿੱਚ ਸੁਧਾਰਾਂ ਨੇ ਸਟਾਰਟ-ਅਪਸ ਲਈ ਨਵੀਨਤਾਕਾਰੀ ਸੰਭਾਵਨਾਵਾਂ ਖੋਲ੍ਹ ਦਿੱਤੀਆਂ ਹਨ ਅਤੇ ਥੋੜ੍ਹੇ ਸਮੇਂ ਵਿੱਚ ਲਗਭਗ 102 ਸਟਾਰਟ-ਅੱਪ ਪੁਲਾੜ ਮਲਬਾ ਪ੍ਰਬੰਧਨ, ਨੈਨੋ-ਸੈਟੇਲਾਈਟ, ਲਾਂਚ ਵਾਹਨ ਅਤੇ ਖੋਜ ਆਦਿ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ।

ਸਕਾਈਰੂਟ ਏਰੋਸਪੇਸ ਨੇ ਸੋਸ਼ਲ ਮੀਡੀਆ ‘ਤੇ ਕਿਹਾ, ”ਸਾਨੂੰ ਆਪਣੇ ਮਿਸ਼ਨ ‘ਤੇ ਮਾਣ ਹੈ ਜੋ ਭਾਰਤੀ ਨਿੱਜੀ ਖੇਤਰ ਲਈ ਇਤਿਹਾਸ ਰਚਣ ਜਾ ਰਿਹਾ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਪੂਰਾ ਕਰੇਗਾ।” ਇਸਰੋ ਦੇ ਚੇਅਰਮੈਨ ਐੱਸ. ‘ਪ੍ਰਰੰਭ’ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਬੈਂਗਲੁਰੂ ਵਿੱਚ ਲਾਂਚ ਕੀਤਾ ਗਿਆ ਸੀ। ਸਕਾਈਰੂਟ ਏਰੋਸਪੇਸ ਦੇ ਸਹਿ-ਸੰਸਥਾਪਕ ਪਵਨ ਕੇ. ਚੰਦਨਾ ਨੇ ਕਿਹਾ, “ਮਹੀਨਿਆਂ ਦੀ ਨੀਂਦ ਤੋਂ ਬਿਨਾਂ ਰਾਤਾਂ ਅਤੇ ਸਾਡੀ ਟੀਮ ਦੁਆਰਾ ਸਾਵਧਾਨੀਪੂਰਵਕ ਤਿਆਰੀਆਂ ਤੋਂ ਬਾਅਦ, ਅਸੀਂ ਆਪਣੇ ਪਹਿਲੇ ਲਾਂਚ ਮਿਸ਼ਨ ‘ਪ੍ਰਰੰਭ’ ਦੀ ਘੋਸ਼ਣਾ ਕਰਨ ਲਈ ਬਹੁਤ ਉਤਸ਼ਾਹਿਤ ਹਾਂ |

ਤੁਹਾਨੂੰ ਦੱਸ ਦੇਈਏ ਕਿ ਸਕਾਈਰੂਟ ਏਰੋਸਪੇਸ ਦੇ ਇਸ ਮਿਸ਼ਨ ਨੂੰ ‘ਮਿਸ਼ਨ ਪਾਰੰਭ’ (Mission Parambh) ਨਾਮ ਦਿੱਤਾ ਗਿਆ ਹੈ। ਇਸ ਰਾਕੇਟ ਦਾ ਨਾਂ ਮਸ਼ਹੂਰ ਵਿਗਿਆਨੀ ਡਾਕਟਰ ਵਿਕਰਮ ਸਾਰਾਭਾਈ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸਰੋ ਦੀ ਸਥਾਪਨਾ ਡਾ. ਵਿਕਰਮ ਸਾਰਾਭਾਈ ਦੁਆਰਾ ਕੀਤੀ ਗਈ ਸੀ।

Scroll to Top