Site icon TheUnmute.com

India’s Champions Trophy Squad: ਚੈਂਪੀਅਨਜ਼ ਟਰਾਫੀ 2025 ਲਈ ਕੱਲ੍ਹ ਹੋਵੇਗਾ ਭਾਰਤੀ ਟੀਮ ਦਾ ਐਲਾਨ

Champions Trophy 2025

ਚੰਡੀਗੜ੍ਹ, 17 ਜਨਵਰੀ 2025: India’s Champions Trophy Squad Announcement Live: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਲਈ ਭਾਰਤੀ ਟੀਮ ਦਾ ਐਲਾਨ ਸ਼ਨੀਵਾਰ ਯਾਨੀ 18 ਜਨਵਰੀ 2025 ਨੂੰ ਮੁੰਬਈ ‘ਚ ਕੀਤਾ ਜਾਵੇਗਾ। ਭਾਰਤੀ ਟੀਮ ਦਾ ਐਲਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਦੀ ਮੌਜੂਦਗੀ ‘ਚ ਕੀਤਾ ਜਾਵੇਗਾ।

ਪਾਕਿਸਤਾਨ ‘ਚ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਹਾਈਬ੍ਰਿਡ ਮਾਡਲ ਦੇ ਤਹਿਤ ਖੇਡੀ ਜਾਵੇਗੀ | ਜਿਸ ‘ਚ ਭਾਰਤ ਆਪਣੇ ਮੈਚ ਦੁਬਈ ‘ਚ ਖੇਡੇਗਾ। ਜਿਕਰਯੋਗ ਹੈ ਕਿ ਭਾਰਤ ਨੇ ਇਸ ਟੂਰਨਾਮੈਂਟ ਲਈ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਆਈਸੀਸੀ ਨੇ ਹਾਈਬ੍ਰਿਡ ਮਾਡਲ ਦਾ ਫਾਰਮੂਲਾ ਅਪਣਾਇਆ।

ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਲਈ ਟੀਮ ਦਾ ਹੋਵੇਗਾ ਐਲਾਨ:-

ਚੈਂਪੀਅਨਜ਼ ਟਰਾਫੀ 2025 ਤੋਂ ਇਲਾਵਾ ਅਗਲੇ ਮਹੀਨੇ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਵੀ ਭਾਰਤੀ ਟੀਮ (Indian squad) ਦਾ ਐਲਾਨ ਕੀਤਾ ਜਾਵੇਗਾ। ਰੋਹਿਤ ਅਤੇ ਅਗਰਕਰ ਟੀਮ ਦੇ ਐਲਾਨ ਤੋਂ ਬਾਅਦ ਸ਼ਨੀਵਾਰ ਦੁਪਹਿਰ 12.30 ਵਜੇ ਪ੍ਰੈਸ ਨੂੰ ਸੰਬੋਧਨ ਕਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਪਣੇ ਬਿਆਨ ‘ਚ ਇਹ ਜਾਣਕਾਰੀ ਦਿੱਤੀ।

ਜਿਕਰਯੋਗ ਹੈ ਕਿ ਆਈ.ਸੀ.ਸੀ ਚੈਂਪੀਅਨਜ਼ ਟਰਾਫੀ ‘ਚ ਅੱਠ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਚਾਰ-ਚਾਰ ਦੇ ਦੋ ਗਰੁੱਪਾਂ ‘ਚ ਵੰਡਿਆ ਗਿਆ ਹੈ। ਗਰੁੱਪ ਪੜਾਅ ‘ਚ 12 ਮੈਚ ਹੋਣਗੇ ਜਿਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਮੈਚ ਖੇਡੇ ਜਾਣਗੇ।

ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ ‘ਚ ਹਨ ਅਤੇ ਦੋਵਾਂ ਵਿਚਕਾਰ ਮੈਚ 23 ਫਰਵਰੀ ਨੂੰ ਦੁਬਈ ‘ਚ ਖੇਡਿਆ ਜਾਵੇਗਾ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 20 ਫਰਵਰੀ ਨੂੰ ਬੰਗਲਾਦੇਸ਼ ਵਿਰੁੱਧ ਕਰੇਗਾ। ਚੈਂਪੀਅਨਜ਼ ਟਰਾਫੀ ਦਾ ਫਾਈਨਲ 8 ਮਾਰਚ 2025 ਨੂੰ ਖੇਡਿਆ ਜਾਵੇਗਾ।

Read More: Indian Team: ਇੰਗਲੈਂਡ ਖ਼ਿਲਾਫ ਸੀਰੀਜ਼ ਨਹੀਂ ਖੇਡਣਗੇ ਕੇਐਲ ਰਾਹੁਲ ?, ਚੈਂਪੀਅਨਜ਼ ਟਰਾਫੀ ਮਿਲ ਸਕਦੈ ਮੌਕਾ

Exit mobile version