Site icon TheUnmute.com

ਭਾਰਤੀ ਨੌਜਵਾਨ ਮੁੱਕੇਬਾਜ਼ਾਂ ਨੇ ਏਸ਼ਿਆਈ ਅੰਡਰ-22 ਤੇ ਯੂਥ ਚੈਂਪੀਅਨਸ਼ਿਪ ‘ਚ ਤਿੰਨ ਤਮਗੇ ਕੀਤੇ ਪੱਕੇ

boxers

ਚੰਡੀਗੜ੍ਹ, 29 ਅਪ੍ਰੈਲ 2024: ਭਾਰਤੀ ਨੌਜਵਾਨ ਮੁੱਕੇਬਾਜ਼ਾਂ (boxers) ਨੇ ਏਸ਼ਿਆਈ ਅੰਡਰ-22 ਅਤੇ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੇਸ਼ ਲਈ ਤਿੰਨ ਤਮਗੇ ਪੱਕੇ ਕੀਤੇ ਹਨ। ਬ੍ਰਿਜੇਸ਼ ਤਾਮਤਾ, ਸਾਗਰ ਜਾਖੜ ਅਤੇ ਸੁਮਿਤ ਨੇ ਇਸ ਯੂਥ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਕੇ ਤਮਗੇ ਹਾਸਲ ਕੀਤੇ ਹਨ।

ਬ੍ਰਿਜੇਸ਼ (48 ਕਿਲੋ) ਨੇ ਉਜ਼ਬੇਕਿਸਤਾਨ ਦੇ ਸਾਬੀਰੋਵ ਸੈਫੀਦੀਨ ਨੂੰ ਹਰਾਇਆ। ਦੋਵੇਂ ਮੁੱਕੇਬਾਜ਼ਾਂ (boxers) ਨੇ ਇਕ-ਇਕ ਰਾਊਂਡ ਪਰ ਤੀਜੇ ਦੌਰ ਵਿਚ ਭਾਰਤੀ ਮੁੱਕੇਬਾਜ਼ ਨੇ 4-3 ਨਾਲ ਜਿੱਤ ਦਰਜ ਕੀਤੀ। ਸਾਗਰ (60 ਕਿਲੋ) ਅਤੇ ਸੁਮਿਤ (67 ਕਿਲੋ) ਨੇ ਕ੍ਰਮਵਾਰ ਥਾਈਲੈਂਡ ਦੇ ਕਲਾਸੀਰਾਮ ਟੀ ਅਤੇ ਕੋਰੀਆ ਦੇ ਹਾਂਗ ਸਿਓ ਜਿਨ ਨੂੰ 5-0 ਨਾਲ ਹਰਾਇਆ। ਜਿਤੇਸ਼ ਨੂੰ 54 ਕਿਲੋਗ੍ਰਾਮ ਭਾਰ ਵਰਗ ਵਿੱਚ ਕਜ਼ਾਕਿਸਤਾਨ ਦੇ ਟੀ ਨੂਰਾਸਿਲ ਨੇ 5-0 ਨਾਲ ਹਰਾਇਆ।

Exit mobile version