TheUnmute.com

Asian Champions Trophy 2021: ਭਾਰਤੀ ਮਹਿਲਾ ਹਾਕੀ ਟੀਮ ਨੇ ਥਾਈਲੈਂਡ ਨੂੰ 13-0 ਨਾਲ ਹਰਾਇਆ

ਚੰਡੀਗੜ੍ਹ 05 ਦਸੰਬਰ 2021: ਭਾਰਤੀ ਮਹਿਲਾ ਹਾਕੀ ਟੀਮ (Indian women’s hockey team) ਨੇ ਐਤਵਾਰ ਨੂੰ ਇੱਥੇ ਏਸ਼ੀਅਨ ਚੈਂਪੀਅਨਜ਼ ਟਰਾਫੀ ਟੂਰਨਾਮੈਂਟ (Asian Champions Trophy tournament) ਦੇ ਸ਼ੁਰੂਆਤੀ ਮੈਚ ਵਿੱਚ ਥਾਈਲੈਂਡ ਨੂੰ 13-0 ਨਾਲ ਹਰਾਇਆ। ਇਸ ਮੈਚ ‘ਚ ਡਰੈਗਫਲਿਕਰ ਗੁਰਜੀਤ ਕੌਰ ਦੇ ਪੰਜ ਗੋਲ ਕੀਤੇ | ਪਹਿਲਾ ਗੋਲ ਕਰਨ ਵਾਲੇ ਗੁਰਜੀਤ ਨੇ ਮੈਚ ਦੇ ਦੂਜੇ ਹੀ ਮਿੰਟ ਵਿੱਚ ਪੈਨਲਟੀ ਸਟਰੋਕ ਰਾਹੀਂ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾ ਕੇ ਥਾਈਲੈਂਡ ਨੂੰ ਬੈਕ ਫੁੱਟ ’ਤੇ ਖੜ੍ਹਾ ਕਰ ਦਿੱਤਾ।(Thailand) ਥਾਈਲੈਂਡ ਦੀ ਟੀਮ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਟੋਕੀਓ ਓਲੰਪਿਕ ‘ਚ ਗੋਲਾਂ ਦੀ ਹੈਟ੍ਰਿਕ ਲਗਾਉਣ ਵਾਲੀ ਇਕਲੌਤੀ ਭਾਰਤੀ ਖਿਡਾਰਨ ਵੰਦਨਾ ਕਟਾਰੀਆ ਨੇ ਸੱਤਵੇਂ ਮਿੰਟ ‘ਚ ਦੂਜਾ ਗੋਲ ਕਰਕੇ ਥਾਈਲੈਂਡ ‘ਤੇ ਦਬਾਅ ਵਧਾ ਦਿੱਤਾ। ਪਹਿਲੇ ਕੁਆਰਟਰ ਦੀ ਸਮਾਪਤੀ ਤੋਂ ਪਹਿਲਾਂ ਲਿਲਿਮਾ ਮਿੰਜ, ਗੁਰਜੀਤ ਅਤੇ ਜੋਤੀ ਨੇ ਤਿੰਨ ਹੋਰ ਗੋਲ ਕਰਕੇ ਲੀਡ ਨੂੰ 5-0 ਕਰ ਦਿੱਤਾ। ਲਿਲਿਮਾ ਨੇ 14ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ, ਜਦਕਿ ਗੁਰਜੀਤ ਅਤੇ ਜੋਤੀ ਨੇ ਕ੍ਰਮਵਾਰ 14ਵੇਂ ਅਤੇ 15ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ।

(India)ਭਾਰਤ ਨੇ ਥਾਈਲੈਂਡ (Thailand) ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ| ਭਾਰਤ ਨੇ ਜ਼ਿਆਦਾਤਰ ਸਮਾਂ ਗੇਂਦ ਨੂੰ ਆਪਣੇ ਕਬਜ਼ੇ ਵਿੱਚ ਰੱਖੀ |ਨਤੀਜੇ ਵਜੋਂ ਥਾਈਲੈਂਡ ‘ਤੇ ਦਬਾਅ ਵਿੱਚ ਆ ਗਈ ਅਤੇ ਮੈਚ ਦੇ ਪਹਿਲੇ ਕੁਆਰਟਰ ‘ਚ ਅੱਜ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਸ਼ੁਰੂਆਤ ਕਰਨ ਵਾਲੀ ਨੌਜਵਾਨ ਰਾਜਵਿੰਦਰ ਕੌਰ ਨੇ ਮੈਚ ਦੇ ਪਹਿਲੇ 16ਵੇਂ ਮਿੰਟ ‘ਚ ਮੈਦਾਨੀ ਗੋਲ ਕਰ ਦਿੱਤਾ | 24ਵੇਂ ਮਿੰਟ ਵਿੱਚ ਗੁਰਜੀਤ ਨੇ ਤੀਜਾ ਗੋਲ ਕੀਤਾ ਅਤੇ 24ਵੇਂ ਮਿੰਟ ਵਿੱਚ ਲਿਲਿਮਾ ਨੇ ਇੱਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਭਾਰਤ ਇੱਥੇ ਹੀ ਨਹੀਂ ਰੁਕਿਆ।ਇਸ ਦੌਰਾਨ ਗੁਰਜੀਤ ਨੇ 25ਵੇਂ ਮਿੰਟ ਵਿੱਚ ਟੀਮ ਨੂੰ ਇੱਕ ਹੋਰ ਪੈਨਲਟੀ ਕਾਰਨਰ ਦਿਵਾਉਣ ਲਈ ਥਾਈਲੈਂਡ ਦੇ ਡਿਫੈਂਸ ਨੂੰ ਵਿੰਨ੍ਹਿਆ ਅਤੇ ਇਸ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ 9-0 ਦੀ ਵੱਡੀ ਬੜ੍ਹਤ ਦਿਵਾਈ। ਦੂਜਾ ਕੁਆਰਟਰ ਵੀ ਇਸੇ ਸਕੋਰ ‘ਤੇ ਸਮਾਪਤ ਹੋਇਆ।

Exit mobile version