ਚੰਡੀਗੜ੍ਹ 19 ਅਗਸਤ 2022: ਭਾਰਤੀ ਮਹਿਲਾ ਕ੍ਰਿਕਟਰ ਜੇਮਿਮਾ ਰੌਡਰਿਗਜ਼ (Jemimah Rodrigues) ਹੱਥ ਦੀ ਸੱਟ ਕਾਰਨ ‘ਦ ਹੰਡਰੇਡ’ ਲੀਗ (The Hundred league) ਵਿੱਚ ਸਿਰਫ਼ ਦੋ ਮੈਚ ਖੇਡਣ ਤੋਂ ਬਾਅਦ ਬਾਕੀ ਟੂਰਨਾਮੈਂਟ ਤੋਂ ਬਾਹਰ ਹੋ ਗਈ। ਜੇਮਿਮਾ ਨਾਰਦਰਨ ਸੁਪਰਚਾਰਜਰਜ਼ ਟੀਮ ਦਾ ਹਿੱਸਾ ਸੀ। ਇਸ ਭਾਰਤੀ ਬੱਲੇਬਾਜ਼ ਦੀ ਜਗ੍ਹਾ ਆਇਰਲੈਂਡ ਦੇ ਗੈਬੀ ਲੁਈਸ ਨੂੰ ਟੀਮ ਵਿੱਚ ਰੱਖਿਆ ਗਿਆ ਹੈ।
ਜੇਮਿਮਾ ਨੇ ਸੁਪਰਚਾਰਜਰਜ਼ ਦੇ ਪਹਿਲੇ ਮੈਚ ਵਿੱਚ ਓਵਲ ਇਨਵੀਨਸੀਬਲਜ਼ ਖ਼ਿਲਾਫ਼ 32 ਗੇਂਦਾਂ ਵਿੱਚ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਸ ਦੀ ਟੀਮ ਮੈਚ ਹਾਰ ਗਈ। ਇਸ ਤੋਂ ਬਾਅਦ ਉਸ ਨੇ ਲੰਡਨ ਸਪਿਰਿਟ ਖਿਲਾਫ ਦੋ ਦੌੜਾਂ ਬਣਾਈਆਂ। ਉਸ ਦੀ ਟੀਮ ਨੇ ਇਹ ਮੈਚ ਪੰਜ ਦੌੜਾਂ ਨਾਲ ਜਿੱਤ ਲਿਆ |