Site icon TheUnmute.com

ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਨੂੰ ਸੌਂਪੀ ਕਪਤਾਨੀ

Haranpreet Kaur

ਚੰਡੀਗੜ੍ਹ 11 ਜੁਲਾਈ 2022: ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਸੋਮਵਾਰ (11 ਜੁਲਾਈ) ਨੂੰ ਕੀਤਾ ਗਿਆ। ਹਰਮਨਪ੍ਰੀਤ ਕੌਰ ਟੂਰਨਾਮੈਂਟ ਵਿੱਚ ਭਾਰਤ ਦੀ ਕਪਤਾਨੀ ਕਰੇਗੀ। ਆਲਰਾਊਂਡਰ ਜੇਮਿਮਾ ਰੋਡਰਿਗਜ਼ ਦੀ ਟੀ-20 ਟੀਮ ‘ਚ ਵਾਪਸੀ ਹੋਈ ਹੈ। ਇਸ ਟੂਰਨਾਮੈਂਟ ‘ਚ 24 ਸਾਲ ਬਾਅਦ ਕ੍ਰਿਕਟ ਦੀ ਵਾਪਸੀ ਹੋਈ ਹੈ। ਆਖਰੀ ਵਾਰ ਕ੍ਰਿਕੇਟ 1998 ਵਿੱਚ ਇਸਦਾ ਹਿੱਸਾ ਸੀ। ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਸਿਰਫ਼ ਮਹਿਲਾ ਟੀਮਾਂ ਹੀ ਹਿੱਸਾ ਲੈਣਗੀਆਂ। ਟੈਸਟ ਕ੍ਰਿਕਟ ਲਈ ਮਸ਼ਹੂਰ ਐਜਬੈਸਟਨ ‘ਚ ਕ੍ਰਿਕਟ ਮੈਚ ਹੋਣਗੇ। ਟੂਰਨਾਮੈਂਟ ਵਿੱਚ ਅੱਠ ਟੀਮਾਂ ਹਿੱਸਾ ਲੈਣਗੀਆਂ।

ਭਾਰਤੀ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਸ਼ੈਫਾਲੀ ਵਰਮਾ, ਐਸ ਮੇਘਨਾ, ਤਾਨੀਆ ਭਾਟੀਆ (ਡਬਲਯੂ ਕੇ), ਯਸਤਿਕਾ ਭਾਟੀਆ (ਡਬਲਯੂ ਕੇ), ਦੀਪਤੀ ਸ਼ਰਮਾ, ਰਾਜੇਸ਼ਵਰੀ ਗਾਇਕਵਾੜ, ਪੂਜਾ ਵਸਤਰਕਾਰ, ਮੇਘਨਾ ਸਿੰਘ, ਰੇਣੁਕਾ ਠਾਕੁਰ, ਜੇਮਿਮਾ ਰੌਡਰਿਗਜ਼, ਰਾਧਾ ਯਾਦਵ, ਹਰਲੀਨ ਦਿਓਲ, ਸਨੇਹ ਰਾਣਾ।

Exit mobile version