Site icon TheUnmute.com

ਭਾਰਤ ਦੀਆਂ ਮਹਿਲਾ ਲੜਾਕੂ ਪਾਇਲਟ ਪਹਿਲੀ ਵਾਰ ਦੇਸ਼ ਤੋਂ ਬਾਹਰ ਯੁੱਧ ਅਭਿਆਸ ‘ਚ ਲੈਣਗੀਆਂ ਹਿੱਸਾ

women fighter pilots

ਚੰਡੀਗੜ੍ਹ 07 ਜਨਵਰੀ 2023: ਪਹਿਲੀ ਵਾਰ ਭਾਰਤੀ ਹਵਾਈ ਸੈਨਾ ਦੀਆਂ ਮਹਿਲਾ ਲੜਾਕੂ ਪਾਇਲਟਾਂ (Women Fighter Pilots) ਦੇਸ਼ ਤੋਂ ਬਾਹਰ ਕਿਸੇ ਯੁੱਧ ਅਭਿਆਸ ਵਿੱਚ ਹਿੱਸਾ ਲੈਣਗੀਆਂ। ਉਹ ਜਾਪਾਨ ਵਿੱਚ ਹੋਣ ਵਾਲੇ ਅਭਿਆਸ ਵਿੱਚ ਭਾਰਤੀ ਦਲ ਦਾ ਹਿੱਸਾ ਹੋਣਗੀਆਂ ।  ਇਹਨਾਂ ਮਹਿਲਾ ਪਾਇਲਟਾਂ ਨੇ ਫਰਾਂਸੀਸੀ ਹਵਾਈ ਸੈਨਾ ਤੋਂ ਇਲਾਵਾ ਭਾਰਤ ਦਾ ਦੌਰਾ ਕਰਨ ਵਾਲੇ ਵਿਦੇਸ਼ੀ ਬਲਾਂ ਦੇ ਦਲਾਂ ਨਾਲ ਅਭਿਆਸ ਵਿੱਚ ਹਿੱਸਾ ਲਿਆ ਹੈ। ਹਾਲਾਂਕਿ, ਇਹ ਪਹਿਲੀ ਵਾਰ ਹੈ ਜਦੋਂ ਉਹ ਕਿਸੇ ਵਿਦੇਸ਼ੀ ਧਰਤੀ ‘ਤੇ ਆਪਣੀ ਲੜਾਈ ਦੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ ।

ਜਾਣਕਾਰੀ ਮੁਤਾਬਕ ਹਵਾਈ ਸੈਨਾ ਦੀਆਂ ਪਹਿਲੀਆਂ ਤਿੰਨ ਮਹਿਲਾ ਪਾਇਲਟਾਂ ‘ਚੋਂ ਇਕ ਸਕੁਐਡਰਨ ਲੀਡਰ ਅਵਨੀ ਚਤੁਰਵੇਦੀ ਜਲਦ ਹੀ ਯੁੱਧ ਅਭਿਆਸ ‘ਚ ਹਿੱਸਾ ਲੈਣ ਲਈ ਜਾਪਾਨ ਰਵਾਨਾ ਹੋਵੇਗੀ। ਅਵਨੀ ਚਤੁਰਵੇਦੀ ਲੜਾਕੂ ਜਹਾਜ਼ SU-30MKI ਦੀ ਪਾਇਲਟ ਹੈ। ਅਵਨੀ ਦੇ ਬੈਚਮੇਟ ਸਕੁਐਡਰਨ ਲੀਡਰ ਭਾਵਨਾ ਕੰਡ ਨੇ SU-30MKI ਨੂੰ ਭਾਰਤੀ ਹਥਿਆਰਾਂ ਨਾਲ ਲੈਸ ਸਭ ਤੋਂ ਘਾਤਕ ਅਤੇ ਵਧੀਆ ਪਲੇਟਫਾਰਮ ਕਰਾਰ ਦਿੱਤਾ।

ਹਵਾਈ ਸੈਨਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 10 ਦਿਨਾਂ ਅਭਿਆਸ ‘ਵੀਰ ਗਾਰਡੀਅਨ 2023’ 16 ਜਨਵਰੀ ਤੋਂ 26 ਜਨਵਰੀ ਤੱਕ ਓਮਿਤਾਮਾ ਦੇ ਹਯਾਕੁਰੀ ਏਅਰ ਬੇਸ ਅਤੇ ਇਸਦੇ ਆਸਪਾਸ ਦੇ ਏਅਰਫੀਲਡ ਅਤੇ ਸਯਾਮਾ ਦੇ ਇਰੂਮਾ ਏਅਰ ਬੇਸ ‘ਤੇ ਆਯੋਜਿਤ ਕੀਤਾ ਜਾਵੇਗਾ

Exit mobile version