Site icon TheUnmute.com

Team India: ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚੀ ਭਾਰਤੀ ਕ੍ਰਿਕਟ ਟੀਮ, PM ਮੋਦੀ ਨਾਲ ਕਰਨਗੇ ਮੁਲਾਕਾਤ

Indian team

ਚੰਡੀਗੜ੍ਹ, 04 ਜੁਲਾਈ 2024: ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਟੀਮ (Indian team) ਅੱਜ ਵਤਨ ਵਾਪਸ ਪਰਤੀ ਹੈ | ਭਾਰਤੀ ਟੀਮ ਬਾਰਬਾਡੋਸ ਤੋਂ ਦਿੱਲੀ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ | ਜਿਕਰਯੋਗ ਹੈ ਕਿ ਖ਼ਰਾਬ ਮੌਸਮ ਕਾਰਨ ਬੀਸੀਸੀਆਈ ਨੇ ਭਾਰਤੀ ਖਿਡਾਰੀਆਂ ਦੀ ਵਾਪਸੀ ਲਈ ਇੱਕ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਸੀ, ਜਿਸ ‘ਚ ਭਾਰਤੀ ਖਿਡਾਰੀਆਂ ਤੋਂ ਇਲਾਵਾ ਉਨ੍ਹਾਂ ਦਾ ਸਹਿਯੋਗੀ ਸਟਾਫ਼ ਅਤੇ ਮੀਡੀਆ ਕਰਮੀ ਵੀ ਸ਼ਾਮਲ ਸਨ
|

ਭਾਰਤੀ ਟੀਮ ( Indian team) ਪ੍ਰਧਾਨ ਮੰਤਰੀ ਨਿਵਾਸ ਪਹੁੰਚ ਗਈ ਹੈ। ਵਿਸ਼ਵ ਚੈਂਪੀਅਨ ਕੁਝ ਸਮੇਂ ਬਾਅਦ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ। ਜਿਕਰਯੋਗ ਹੈ ਕਿ ਭਾਰਤ ਨੇ 17 ਸਾਲ ਬਾਅਦ ਟੀ20 ਵਿਸ਼ਵ ਕੱਪ ਜਿੱਤਿਆ ਹੈ | ਇਸਤੋਂ ਪਹਿਲਾਂ 2007 ‘ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ |

Exit mobile version