July 1, 2024 12:14 am
Test rankings

Team India: ਭਾਰਤੀ ਟੀਮ ਦੀ ਵੱਡੀ ਕਾਮਯਾਬੀ, ਇਕ ਵਾਰ ਫਿਰ ਟੈਸਟ ਰੈੰਕਿੰਗ ‘ਚ ਪੁੱਜੀ ਸਿਖ਼ਰ ‘ਤੇ

ਚੰਡੀਗੜ੍ਹ 07 ਦਸੰਬਰ 2021: ਭਾਰਤੀ ਟੀਮ (Indian team) ਨੇ ਇਕ ਵਾਰ ਫਿਰ ਤੋਂ ਟੈਸਟ ਕ੍ਰਿਕਟ ‘ਚ ਆਪਣਾ ਦਬਦਵਾ ਕਾਇਮ ਰੱਖਿਆ ਹੈ | ਮੁੰਬਈ ‘ਚ ਖੇਡੇ ਗਏ ਦੂਜੇ ਟੈਸਟ ਮੈਚ ‘ਚ ਨਿਊਜ਼ੀਲੈਂਡ (New Zealand) ਨੂੰ 372 ਦੌੜਾਂ ਨਾਲ ਹਰਾਇਆ ਤੇ ਇਕ ਵਾਰ ਫਿਰ ICC ਟੈਸਟ ਰੈਂਕਿੰਗ ਵਿਚ ਸਿਖਰ ‘ਤੇ ਪਹੁੰਚ ਗਈ ਹੈ।ਭਾਰਤੀ ਟੀਮ ਦੇ ਫਿਲਹਾਲ 124 ਅੰਕ ਹਨ | ਇਸਦੇ ਨਾਲ ਹੀ ਨਿਊਜ਼ੀਲੈਂਡ ਟੈਸਟ ਰੈਂਕਿੰਗ ਵਿਚ ਦੂਜੇ ਸਥਾਨ ‘ਤੇ ਖਿਸਕ ਗਈ ਹੈ। ਭਾਰਤੀ ਟੀਮ (Indian team) ਲਈ ਇਹ ਚੰਗੀ ਖ਼ਬਰ ਹੈ | ਪਰ ਹੁਣ ਵੀ ਟੀਮ ਟੀ-20 ਤੇ ਵਨਡੇ ‘ਚ ਸਿਖਰ ‘ਤੇ ਪਹੁੰਚਣ ਲਈ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਵਨਡੇ ‘ਚ ਚੌਥੇ ਸਥਾਨ ਤੇ ਹੈ ਅਤੇ ਟੀ-20 ਵਿਚ ਭਾਰਤ ਦੀ ਆਈਸੀਸੀ ਰੈਂਕਿੰਗ ਦਾ ਸਥਾਨ ਦੂਜਾ ਹੈ|