Site icon TheUnmute.com

Rohit Sharma: ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਰਿਟਾਇਰਮੈਂਟ ‘ਤੇ ਤੋੜੀ ਚੁੱਪੀ

Rohit Sharma

ਚੰਡੀਗੜ੍ਹ, 10 ਮਾਰਚ 2025: Rohit Sharma Breaks Silence On ODI Retirement: ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਕ੍ਰਿਕਟ ਟੀਮ ਨੇ ਲਗਾਤਾਰ 9 ਮਹੀਨਿਆਂ ‘ਚ ਦੂਜਾ ਆਈਸੀਸੀ ਖ਼ਿਤਾਬ ਜਿੱਤਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਪਿਛਲੇ ਸਾਲ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ, ਭਾਰਤ ਦੀ ਟੀਮ ਨੇ ਚੈਂਪੀਅਨਜ਼ ਟਰਾਫੀ 2025 ਦਾ ਖਿਤਾਬ ਆਪਣੇ ਨਾਂ ਕਰ ਲਿਆ। ਭਾਰਤੀ ਟੀਮ ਨੇ ਦੁਬਈ ‘ਚ ਖੇਡੇ ਫਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਟਰਾਫੀ ਜਿੱਤੀ ਹੈ। ਰੋਹਿਤ ਨੇ ਇੱਕ ਖਿਡਾਰੀ ਦੇ ਤੌਰ ‘ਤੇ ਆਪਣੀ ਚੌਥੀ ਆਈਸੀਸੀ ਟਰਾਫੀ ਅਤੇ ਇੱਕ ਕਪਤਾਨ ਦੇ ਤੌਰ ‘ਤੇ ਦੂਜੀ ਵਾਰ ਜਿੱਤੀ ਹੈ।

ਫਾਈਨਲ ਤੋਂ ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ ਕਪਤਾਨ ਰੋਹਿਤ ਸ਼ਰਮਾ ਵਨਡੇ ਤੋਂ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਫਾਈਨਲ ਤੋਂ ਬਾਅਦ ਹੁਣ ਹਿਟਮੈਨ ਨੇ ਰਿਟਾਇਰਮੈਂਟ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।

ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਐਤਵਾਰ ਨੂੰ ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਆਪਣੇ ਕਰੀਅਰ ਬਾਰੇ ਸਾਰੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਅਤੇ ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਅਜੇ ਵਨਡੇ ਕ੍ਰਿਕਟ ਨੂੰ ਅਲਵਿਦਾ ਨਹੀਂ ਕਹਿਣਗੇ।

ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ ‘ਚ ਨਿਊਜ਼ੀਲੈਂਡ ਉੱਤੇ ਚਾਰ ਵਿਕਟਾਂ ਦੀ ਜਿੱਤ ਤੋਂ ਬਾਅਦ ਪ੍ਰੈਸ ਕਾਨਫਰੰਸ ‘ਚ ਉਨ੍ਹਾਂ ਨੇ ਕਿਹਾ, “ਮੈਂ ਵਨਡੇ ਫਾਰਮੈਟ ਤੋਂ ਸੰਨਿਆਸ ਨਹੀਂ ਲੈ ਰਿਹਾ ਹਾਂ। ਕਿਰਪਾ ਕਰਕੇ ਅਫਵਾਹਾਂ ਨਾ ਫੈਲਾਓ। ਭਵਿੱਖ ਦੀਆਂ ਕੋਈ ਯੋਜਨਾਵਾਂ ਨਹੀਂ ਹਨ। ਜੋ ਹੋ ਰਿਹਾ ਹੈ, ਉਹ ਜਾਰੀ ਰਹੇਗਾ।

ਰੋਹਿਤ ਨੇ ਕਿਹਾ ਕਿ ਪਾਵਰਪਲੇ ‘ਚ ਹਮਲਾਵਰਤਾ ਨਾਲ ਖੇਡਣ ਦਾ ਉਨ੍ਹਾਂ ਦਾ ਫੈਸਲਾ ਇੱਕ ਖਾਸ ਟੀਚੇ ਨੂੰ ਧਿਆਨ ‘ਚ ਰੱਖ ਕੇ ਲਿਆ ਗਿਆ ਸੀ। ਰੋਹਿਤ ਨੇ ਕਿਹਾ, “ਮੈਂ ਅੱਜ ਕੁਝ ਵੱਖਰਾ ਨਹੀਂ ਕੀਤਾ। ਮੈਂ ਪਿਛਲੇ ਤਿੰਨ-ਚਾਰ ਮੈਚਾਂ ਤੋਂ ਇਹੀ ਕਰ ਰਿਹਾ ਸੀ। ਮੈਨੂੰ ਪਤਾ ਹੈ ਕਿ ਪਾਵਰਪਲੇ ‘ਚ ਦੌੜਾਂ ਬਣਾਉਣਾ ਕਿੰਨਾ ਮਹੱਤਵਪੂਰਨ ਹੈ ਕਿਉਂਕਿ ਅਸੀਂ ਦੇਖਿਆ ਹੈ ਕਿ 10 ਓਵਰਾਂ ਤੋਂ ਬਾਅਦ, ਜਦੋਂ ਮੈਦਾਨ ਫੈਲ ਜਾਂਦਾ ਹੈ ਅਤੇ ਸਪਿੰਨਰ ਆਉਂਦੇ ਹਨ ਤਾਂ ਦੌੜਾਂ ਬਣਾਉਣਾ ਮੁਸ਼ਕਿਲ ਹੋ ਜਾਂਦਾ ਹੈ।

ਭਾਰਤ ਨੇ 12 ਸਾਲਾਂ ਬਾਅਦ ਚੈਂਪੀਅਨਜ਼ ਟਰਾਫੀ ਜਿੱਤੀ ਹੈ ਅਤੇ ਭਾਰਤ ਦੀ ਇਹ ਤੀਜੀ ਚੈਂਪੀਅਨਜ਼ ਟਰਾਫੀ ਹੈ | ਕਪਤਾਨ ਰੋਹਿਤ ਸ਼ਰਮਾ, ਜੋ ਪੂਰੇ ਟੂਰਨਾਮੈਂਟ ‘ਚ ਇੱਕ ਵੀ ਅਰਧ ਸੈਂਕੜਾ ਨਹੀਂ ਬਣਾ ਸਕਿਆ, ਨੇ ਫਾਈਨਲ ‘ਚ 76 ਦੌੜਾਂ ਬਣਾਈਆਂ।

ਰੋਹਿਤ ਸ਼ਰਮਾ ਆਪਣੀ ਕਪਤਾਨੀ ਹੇਠ ਭਾਰਤ ਲਈ ਵਨਡੇ ਮੈਚਾਂ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਰੋਹਿਤ ਨੇ 56 ਮੈਚਾਂ ‘ਚ 52 ਤੋਂ ਵੱਧ ਦੀ ਔਸਤ ਨਾਲ 2506 ਦੌੜਾਂ ਬਣਾਈਆਂ ਹਨ। ਇਨ੍ਹਾਂ ‘ਚ 5 ਸੈਂਕੜੇ ਅਤੇ 17 ਅਰਧ ਸੈਂਕੜੇ ਸ਼ਾਮਲ ਹਨ। ਹਾਲਾਂਕਿ, ਰੋਹਿਤ ਨੇ ਐਤਵਾਰ ਤੋਂ ਪਹਿਲਾਂ ਕਿਸੇ ਵੀ ਆਈਸੀਸੀ ਟੂਰਨਾਮੈਂਟ ਦੇ ਫਾਈਨਲ ‘ਚ ਇੱਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਸੀ।

ਰੋਹਿਤ ਨੇ ਵਨਡੇ ਵਰਲਡ ਕੱਪ, ਟੀ-20 ਵਰਲਡ ਕੱਪ, ਵਰਲਡ ਟੈਸਟ ਚੈਂਪੀਅਨਸ਼ਿਪ ਅਤੇ ਚੈਂਪੀਅਨਜ਼ ਟਰਾਫੀ ਦੇ 8 ਫਾਈਨਲ ਖੇਡੇ। ਰੋਹਿਤ ਸ਼ਰਮਾ ਦਾ ਸਭ ਤੋਂ ਵੱਧ ਸਕੋਰ 2023 ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਵਿਰੁੱਧ 47 ਦੌੜਾਂ ਸੀ। ਰੋਹਿਤ ਨੇ 9ਵੇਂ ਆਈਸੀਸੀ ਫਾਈਨਲ ‘ਚ ਅਰਧ ਸੈਂਕੜਾ ਲਗਾਇਆ।

ਰੋਹਿਤ ਸ਼ਰਮਾ ਭਾਰਤੀ ਟੀਮ ਦੇ ਦੂਜੇ ਸਫਲ ਕਪਤਾਨ

ਆਈਸੀਸੀ ਦੇ 4 ਟੂਰਨਾਮੈਂਟ ਹਨ, ਵਿਸ਼ਵ ਟੈਸਟ ਚੈਂਪੀਅਨਸ਼ਿਪ, ਵਨਡੇ ਵਿਸ਼ਵ ਕੱਪ, ਟੀ-20 ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫੀ। ਇਨ੍ਹਾਂ ‘ਚੋਂ ਭਾਰਤ ਦੇ ਸਭ ਤੋਂ ਸਫਲ ਕਪਤਾਨ ਐਮਐਸ ਧੋਨੀ ਵੀ ਸ਼ਾਮਲ ਹਨ। ਜਿਸਨੇ ਟੀਮ ਨੂੰ 69% ਮੈਚ ਜਿਤਾਏ। ਉਨ੍ਹਾਂ ਦੇ ਨਾਮ 3 ਆਈਸੀਸੀ ਖਿਤਾਬ ਵੀ ਹਨ।

ਮੈਚ ਜਿੱਤਣ ਦੇ ਮਾਮਲੇ ‘ਚ ਰੋਹਿਤ ਸ਼ਰਮਾ ਦੂਜੇ ਸਥਾਨ ‘ਤੇ ਹਨ। ਰੋਹਿਤ ਦੀ ਕਪਤਾਨੀ ਹੇਠ ਟੀਮ ਨੇ ਆਪਣੀ ਦੂਜੀ ਆਈਸੀਸੀ ਟਰਾਫੀ ਜਿੱਤੀ। ਇਸ ਦੇ ਨਾਲ, ਰੋਹਿਤ ਆਈਸੀਸੀ ਟੂਰਨਾਮੈਂਟਾਂ ‘ਚ ਭਾਰਤ ਦਾ ਦੂਜਾ ਸਭ ਤੋਂ ਸਫਲ ਕਪਤਾਨ ਬਣ ਗਿਆ। ਉਨ੍ਹਾਂ ਤੋਂ ਬਾਅਦ, ਸੌਰਵ ਗਾਂਗੁਲੀ ਅਤੇ ਕਪਿਲ ਦੇਵ ਨੇ 1-1 ਆਈਸੀਸੀ ਖਿਤਾਬ ਜਿੱਤਿਆ ਹੈ।

Read More: ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨਜ਼ ਟਰਾਫੀ 2025 ਦਾ ਖਿਤਾਬ ਜਿੱਤਿਆ

Exit mobile version