Site icon TheUnmute.com

ਭਾਰਤੀ ਟੀਮ ਦੇ ਆਲਰਾਊਂਡਰ ਕੇਦਾਰ ਜਾਧਵ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ

Kedar Jadhav

ਚੰਡੀਗੜ੍ਹ, 3 ਜੂਨ 2024: ਭਾਰਤੀ ਟੀਮ ਦੇ ਬੱਲੇਬਾਜ਼ੀ ਆਲਰਾਊਂਡਰ ਕੇਦਾਰ ਜਾਧਵ (Kedar Jadhav) ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਕੇਦਾਰ ਜਾਧਵ ਨੇ 2014 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣਾ ਪਹਿਲਾ ਵਨਡੇ 16 ਨਵੰਬਰ 2014 ਨੂੰ ਰਾਂਚੀ ਵਿੱਚ ਸ਼੍ਰੀਲੰਕਾ ਦੇ ਖ਼ਿਲਾਫ਼ ਖੇਡਿਆ। 73 ਵਨਡੇ ਮੈਚਾਂ ‘ਚ ਜਾਧਵ ਨੇ 42.09 ਦੀ ਔਸਤ ਨਾਲ 1389 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਦੋ ਸੈਂਕੜੇ ਅਤੇ ਛੇ ਅਰਧ ਸੈਂਕੜੇ ਲਗਾਏ। ਜਾਧਵ ਨੇ ਵੀ 27 ਵਿਕਟਾਂ ਆਪਣੇ ਨਾਂ ਕੀਤੀਆਂ।

ਅੰਤਰਰਾਸ਼ਟਰੀ ਟੀ-20 ਦੀ ਗੱਲ ਕਰੀਏ ਤਾਂ ਕੇਦਾਰ ਜਾਧਵ (Kedar Jadhav) ਨੇ ਨੌਂ ਮੈਚਾਂ ਵਿੱਚ 20.33 ਦੀ ਔਸਤ ਨਾਲ 58 ਦੌੜਾਂ ਬਣਾਈਆਂ। ਆਈਪੀਐਲ ਵਿੱਚ 93 ਮੈਚਾਂ ਵਿੱਚ 22.15 ਦੀ ਔਸਤ ਨਾਲ 1196 ਦੌੜਾਂ ਬਣਾਈਆਂ। ਉਸ ਨੇ ਚਾਰ ਅਰਧ ਸੈਂਕੜਿਆਂ ਦੀ ਪਾਰੀ ਖੇਡੀ।

ਭਾਰਤੀ ਟੀਮ ਤੋਂ ਇਲਾਵਾ ਕੇਦਾਰ ਜਾਧਵ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੱਕ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡ ਚੁੱਕੇ ਹਨ। ਕੇਦਾਰ ਨੇ ਸਨਰਾਈਜ਼ਰਸ ਹੈਦਰਾਬਾਦ ਦੀ ਨੁਮਾਇੰਦਗੀ ਵੀ ਕੀਤੀ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਕੇਦਾਰ ਜਾਧਵ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

Exit mobile version