TheUnmute.com

ਭਾਰਤੀ ਤੈਰਾਕ ਚਾਹਤ ਅਰੋੜਾ ਨੇ ਫਿਨਾ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ‘ਚ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ

ਚੰਡੀਗੜ੍ਹ 17 ਦਸੰਬਰ 2022: ਭਾਰਤੀ ਤੈਰਾਕ ਚਾਹਤ ਅਰੋੜਾ (Chahat Arora) ਨੇ ਅੱਜ ਆਸਟ੍ਰੇਲੀਆ ਦੇ ਮੈਲਬੌਰਨ ਵਿੱਚ FINA ਫਿਨਾ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ (FINA World Swimming Championships) 50 ਮੀਟਰ ਬ੍ਰੈਸਟ ਸਟ੍ਰੋਕ ਹੀਟਸ ਵਿੱਚ ਹਿੱਸਾ ਲਿਆ। ਇਸ ਦੌਰਾਨ ਚਾਹਤ ਨੇ 50 ਮੀਟਰ ਬ੍ਰੈਸਟ ਸਟ੍ਰੋਕ ਸ਼ਾਰਟ ਕੋਰਸ ਵਿੱਚ ਸਰਵੋਤਮ ਭਾਰਤੀ ਪ੍ਰਦਰਸ਼ਨ ਅਤੇ 33.36 ਸਕਿੰਟ ਦੇ ਆਪਣੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ। ਚਾਹਤ ਨੇ 50 ਮੀਟਰ ਬ੍ਰੈਸਟ ਸਟ੍ਰੋਕ ‘ਚ 32.91 ਸਕਿੰਟ ਦਾ ਸਮਾਂ ਲੈ ਕੇ ਨਵਾਂ ਰਿਕਾਰਡ ਬਣਾਇਆ ਹੈ | ਚਾਹਤ ਇਸ ਨੂੰ 33 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਕਰਨ ਵਾਲੀ ਪਹਿਲੀ ਤੈਰਾਕ ਹੈ ।

ਭਾਰਤੀ ਤੈਰਾਕ ਚਾਹਤ ਅਰੋੜਾ

ਇਸ ਤੋਂ ਪਹਿਲਾਂ ਚਾਹਤ ਅਰੋੜਾ ਨੇ 14 ਦਸੰਬਰ ਨੂੰ ਮੈਲਬੋਰਨ, ਆਸਟਰੇਲੀਆ ਵਿੱਚ ਫਿਨਾ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ 2022 ਵਿੱਚ ਔਰਤਾਂ ਦੀ 100 ਮੀਟਰ ਬ੍ਰੈਸਟ ਸਟ੍ਰੋਕ ਵਿੱਚ ਇੱਕ ਰਾਸ਼ਟਰੀ ਰਿਕਾਰਡ ਬਣਾਇਆ ਸੀ । ਚਾਹਤ ਅਰੋੜਾ ਨੇ 100 ਮੀਟਰ ਬ੍ਰੈਸਟਸਟ੍ਰੋਕ ਦੌੜ 1 ਮਿੰਟ 13.13 ਸਕਿੰਟ ‘ਚ ਪੂਰੀ ਕੀਤੀ। ਲਿਥੁਆਨੀਆ ਦੀ ਤੈਰਾਕ ਨੇ ਚਾਹਤ ਅਰੋੜਾ ਨਾਲੋਂ 1 ਮਿੰਟ, 3.81 ਸਕਿੰਟ ਵਿੱਚ ਪੂਰਾ ਕੀਤਾ

Exit mobile version