ਚੰਡੀਗੜ੍ਹ 05 ਮਾਰਚ 2022: ਭਾਰਤੀ ਮੈਡੀਕਲ ਕਮਿਸ਼ਨ ਨੇ ਯੂਕਰੇਨ ਤੋਂ ਵਾਪਸ ਆਏ ਭਾਰਤੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਹੈ ਕਿ ਉਹ ਭਾਰਤ ‘ਚ ਇੰਟਰਨਸ਼ਿਪ ਕਰ ਸਕਣਗੇ। ਜਿਸ ਨਾਲ ਯੂਕਰੇਨ ਤੋਂ ਭਾਰਤ ਆਏ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ।
ਇਹ ਵੀ ਪੜ੍ਹੋ…..
ਇਸ ਦੌਰਾਨ ਸਰਕੂਲਰ ‘ਚ ਕਿਹਾ ਗਿਆ ਹੈ, “ਰਾਜ ਮੈਡੀਕਲ ਕੌਂਸਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਾਰਤ ‘ਚ ਰਜਿਸਟ੍ਰੇਸ਼ਨ ਦੀ ਮੰਗ ਕਰਨ ਵਾਲੇ ਉਮੀਦਵਾਰਾਂ ਨੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ (ਐਨ.ਬੀ.ਈ.) ਦੁਆਰਾ ਕਰਵਾਈ ਗਈ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ (ਐਫਐਮਜੀਈ) ਪਾਸ ਕੀਤੀ ਹੈ। ਜੇਕਰ ਉਮੀਦਵਾਰ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਤਾਂ ਆਰਜ਼ੀ ਰਜਿਸਟ੍ਰੇਸ਼ਨ ਦੁਆਰਾ ਮਨਜ਼ੂਰੀ ਦਿੱਤੀ ਜਾ ਸਕਦੀ ਹੈ।ਇਸਦੇ ਨਾਲ ਹੀ ਏਐਨਐਮਸੀ ਨੇ ਕਿਹਾ ਕਿ ਸਟੇਟ ਮੈਡੀਕਲ ਕੌਂਸਲ ਮੈਡੀਕਲ ਕਾਲਜ ਤੋਂ ਲਿਖਤੀ ਰੂਪ ‘ਚ ਲਵੇਗੀ ਕਿ ਉਹ ਵਿਦੇਸ਼ੀ ਮੈਡੀਕਲ ਵਿਦਿਆਰਥੀਆਂ ਤੋਂ ਇੰਟਰਨਸ਼ਿਪ ਕਰਵਾਉਣ ਲਈ ਕੋਈ ਫੀਸ ਨਹੀਂ ਲਵੇਗੀ।