ਚੰਡੀਗੜ੍ਹ 14 ਅਕਤੂਬਰ 2022: ਭਾਰਤ ਦੇ ਨਿਸ਼ਾਨੇਬਾਜ਼ ਰੁਦਰਾਕਸ਼ ਪਾਟਿਲ (Rudrankksh Patil) ਨੇ ਅੱਜ ਨੂੰ ਕਾਹਿਰਾ ਵਿੱਚ ਸ਼ੂਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ। ਰੁਦਰਾਕਸ਼ ਨੇ 10 ਮੀਟਰ ਏਅਰ ਰਾਈਫਲ ਈਵੈਂਟ ਵਿੱਚ ਜਿੱਤ ਹਾਸਲ ਕੀਤੀ ਹੈ । ਰੁਦਰਾਕਸ਼ ਪਾਟਿਲ ਮਹਾਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦੇ ਨਾਲ ਅਜਿਹਾ ਕਰਨ ਵਾਲਾ ਦੂਜਾ ਭਾਰਤੀ ਨਿਸ਼ਾਨੇਬਾਜ਼ ਹੈ। ਇਸ ਜਿੱਤ ਨਾਲ ਪਾਟਿਲ ਨੂੰ ਪੈਰਿਸ ਓਲੰਪਿਕ ਦੀ ਟਿਕਟ ਵੀ ਮਿਲ ਗਈ ਹੈ। ਇਹ ਭਾਰਤ ਦਾ ਦੂਜਾ ਓਲੰਪਿਕ ਕੋਟਾ ਹੈ।
18 ਸਾਲਾ ਰੁਦਰਾਕਸ਼ ਪਾਟਿਲ (Rudrankksh Patil) ਨੇ ਇਟਲੀ ਦੇ ਡਾਨੀਲੋ ਡੇਨਿਸ ਸੋਲਾਜ਼ੋ ਨੂੰ 17-13 ਨਾਲ ਹਰਾਇਆ। ਇੱਕ ਸਮੇਂ ਉਹ ਫਾਈਨਲ ਮੈਚ ਵਿੱਚ ਪਛੜ ਰਿਹਾ ਸੀ ਪਰ ਫਿਰ ਸ਼ਾਨਦਾਰ ਵਾਪਸੀ ਕਰਕੇ ਮੈਚ ਜਿੱਤ ਲਿਆ। ਖ਼ਾਸ ਗੱਲ ਇਹ ਹੈ ਕਿ ਰੁਦਰਾਕਸ਼ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਹੈ। ਮੈਚ ਵਿੱਚ ਇੱਕ ਸਮੇਂ ਉਹ 4-10 ਨਾਲ ਪਿੱਛੇ ਸੀ। ਇਟਲੀ ਦੇ ਨਿਸ਼ਾਨੇਬਾਜ਼ ਨੇ ਫਾਈਨਲ ਵਿਚ ਜ਼ਿਆਦਾਤਰ ਮੌਕਿਆਂ ‘ਤੇ ਬੜ੍ਹਤ ਬਣਾਈ ਰੱਖੀ, ਪਰ ਅੰਤ ਵਿਚ ਰੁਦਰਾਕਸ਼ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਜੇਤੂ ਬਣ ਗਿਆ।