July 7, 2024 6:05 pm
Indian Premier League

IPL 2022 : ਭਾਰਤ ‘ਚ ਹੋਵੇਗਾ IPL 2022, ਇਸ ਬਾਰ 10 ਟੀਮਾਂ ਲੈਣਗੀਆਂ ਹਿੱਸਾ

ਚੰਡੀਗੜ੍ਹ 2 ਦਸੰਬਰ 2021: ਭਾਰਤੀ ਕ੍ਰਿਕਟ ਪ੍ਰੇਮੀਆਂ ਲਾਈ ਵੱਡੀ ਖੁਸ਼ਖਬਰੀ ਹੈ ਦਸਿਆ ਜਾ ਰਿਹਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (Indian Premier League) ਦਾ ਅਗਲਾ ਸੀਜ਼ਨ ਭਾਰਤ ‘ਚ ਹੀ ਹੋਵੇਗਾ। ਬੀਸੀਸੀਆਈ (BCCI)ਨੇ ਇਹ ਜਾਣਕਾਰੀ ਦਿੱਤੀ। ਇਸ ਖਾਸ ਗੱਲ ਇਹ ਹੈ ਕਿ ਲੀਗ ਵਿਚ ਤੋਂ ਇਲਾਵਾ ਕ੍ਰਿਕਟ ਬੋਰਡ ਨੇ ਦੋ ਨਵੀਆਂ ਫਰੈਂਚਾਇਜ਼ੀ ਲਖਨਊ ਤੇ ਅਹਿਮਦਾਬਾਦ ਸ਼ਾਮਿਲ ਕੀਤਾ ਹੈ |ਇਸ ਵਿੱਚ ਲਖਨਊ ਸਥਿਤ ਫਰੈਂਚਾਇਜ਼ੀ ਨੂੰ RPSG ਗਰੁੱਪ ਨੇ 7,090 ਕਰੋੜ ਰੁਪਏ ‘ਚ ਖਰੀਦ ਕੀਆ ਹੈ |ਅਹਿਮਦਾਬਾਦ ਫਰੈਂਚਾਇਜ਼ੀ ਨੂੰ CVC ਕੈਪੀਟਲ ਨੇ 5,166 ਕਰੋੜ ਰੁਪਏ ‘ਚ ਖਰੀਦਿਆ ਹੈ |

ਕੋਰੋਨਾ ਵਾਇਰਸ ਦੇ ਚੱਲਦੇ ਆਈਪੀਐਲ (Indian Premier League) 2020 ਦਾ ਪੂਰਾ ਸੀਜ਼ਨ ਤੇ ਆਈਪੀਐਲ 2021 ਦੇ 31 ਮੈਚ ਸੰਯੁਕਤ ਅਰਬ ਅਮੀਰਾਤ ‘ਚ ਖੇਡਿਆ ਗਿਆ ਸੀ ।ਜਿਸ ਵਿਚ 60 ਮੈਚ ਖੇਡੇ ਗਏ ਸਨ |ਇਸ ਬਾਰ 2 ਹੋਰ ਟੀਮ ਦੇ ਸ਼ਾਮਿਲ ਹੋਣ ਨਾਲ ਇਹ ਲੀਗ ਹੋਰ ਵੀ ਰੋਮਾਂਚਿਤ ਹੋਣ ਵਾਲੀ ਹੈ | ਆਈਪੀਐਲ (IPL) 2022 ਇਸ ਬਾਰ ਭਾਰਤ ਵਿਚ ਹੀ ਹੋਏਗਾ |ਇਸ ਵਿੱਚ ਕੁੱਲ 74 ਮੈਚ ਖੇਡੇ ਜਾਣਗੇ |ਇਸ ਵਿੱਚ 7 ਮੈਚ ਟੀਮ ਆਪਣੇ ਘਰ ਤੇ ਬਾਕੀ ਮੈਚ ਬਾਹਰ ਖੇਡੇਗੀ |ਹਰ ਟੀਮ ਦੇ 14 ਮੈਚ ਹੋਣਗੇ |