ਚੰਡੀਗੜ੍ਹ 05 ਸਤੰਬਰ 2022: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਭਾਰਤੀ ਤੇਜ਼ ਗੇਂਦਬਾਜ ਅਰਸ਼ਦੀਪ ਸਿੰਘ (Arshdeep Singh) ਦੇ ਬਚਾਅ ‘ਚ ਉਤਰੇ ਹਨ | ਰਾਘਵ ਚੱਡਾ ਨੇ ਟਵੀਟ ਕਰਦਿਆਂ ਕਿਹਾ ਕਿ ਕ੍ਰਿਕੇਟ ਖਿਡਾਰੀ 23 ਸਾਲਾ ਅਰਸ਼ਦੀਪ ਨੂੰ ਜਿਸ ਤਰ੍ਹਾਂ ਦੀ ਨਫਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਉਹ ਡਰਾਉਣਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਰਸ਼ਦੀਪ ‘ਚ ਸ਼ਾਨਦਾਰ ਪ੍ਰਤਿਭਾ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਭਾਰਤੀ ਗੇਂਦਬਾਜੀ ਦੀ ਅਗਵਾਈ ਕਰਨਗੇ । ਕੋਈ ਵੀ ਨਫਰਤ ਉਸਨੂੰ ਹੇਠਾਂ ਨਹੀਂ ਖਿੱਚ ਸਕਦੀ ਹੈ।
ਦੂਜੇ ਪਾਸੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਕਈ ਦਿੱਗਜ ਖਿਡਾਰੀਆਂ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਨਿੰਦਾ ਕੀਤੀ ਹੈ | ਜਿਕਰਯੋਗ ਹੈ ਕਿ ਏਸ਼ੀਆ ਕੱਪ ਦੇ ਮੈਚ ‘ਚ ਅਰਸ਼ਦੀਪ ਸਿੰਘ (Arshdeep Singh) ਨੇ ਪਾਕਿਸਤਾਨ ਦੇ ਆਸਿਫ ਅਲੀ ਦਾ ਕੈਚ ਛੱਡ ਦਿੱਤਾ ਜਿਸਦੀ ਹਰਾ ਜਗ੍ਹਾ ਆਲੋਚਨਾ ਕੀਤੀ ਜਾ ਰਹੀ ਹੈ |
The kind of hate 23 year old Arshdeep is being subjected to is appalling. Let us cut that young man some slack. Arshdeep is an amazing talent and will lead the Indian bowling attack in the coming years. No hate can pull him down. #IStandWithArshdeep pic.twitter.com/CL1o4oVSLD
— Raghav Chadha (@raghav_chadha) September 5, 2022