Site icon TheUnmute.com

ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਭਾਰਤ ਵਾਪਸ ਜਾਣ ਦੀ ਦਿੱਤੀ ਧਮਕੀ

Pramila Jayapal

ਚੰਡੀਗੜ੍ਹ 09 ਸਤੰਬਰ 2022: ਅਮਰੀਕਾ ਵਿੱਚ ਭਾਰਤੀਆਂ ਪ੍ਰਤੀ ਨਫ਼ਰਤ ਵਧਦੀ ਜਾ ਰਹੀ ਹੈ। ਆਮ ਲੋਕਾਂ ਨੂੰ ਧਮਕੀਆਂ ਦੇਣ ਤੋਂ ਬਾਅਦ ਹੁਣ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ (Pramila Jayapal) ਨੂੰ ਫੋਨ ‘ਤੇ ਧਮਕੀ ਦਿੱਤੀ ਗਈ ਹੈ। ਇਕ ਵਿਅਕਤੀ ਨੇ ਉਸ ਨੂੰ ਫੋਨ ਕਰਕੇ ਗ਼ਲਤ ਸ਼ਬਦਾਵਲੀ ਵਰਤੀ ਗਈ ਅਤੇ ਭਾਰਤ ਵਾਪਸ ਜਾਣ ਦੀ ਚਿਤਾਵਨੀ ਦਿੱਤੀ।

ਭਾਰਤ ਦੇ ਚੇੱਨਈ ‘ਚ ਜੰਮੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ (Pramila Jayapal) ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਪੰਜ ਧਮਕੀ ਭਰੇ ਆਡੀਓ ਸੰਦੇਸ਼ ਸਾਂਝੇ ਕੀਤੇ। ਇਨ੍ਹਾਂ ਸੰਦੇਸ਼ਾਂ ਦੇ ਉਹ ਹਿੱਸੇ ਐਡਿਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਤੇ ਅਸ਼ਲੀਲ ਸ਼ਬਦਾਵਲੀ ਵਰਤੀ ਗਈ ਹੈ | ਇਸ ਧਮਕੀ ਭਰੇ ਸੰਦੇਸ਼ ਵਿੱਚ ਇੱਕ ਵਿਅਕਤੀ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਅਤੇ ਆਪਣੇ ਜੱਦੀ ਦੇਸ਼ ਭਾਰਤ ਵਾਪਸ ਜਾਣ ਦੀ ਧਮਕੀ ਦਿੰਦਾ ਸੁਣਿਆ ਜਾ ਸਕਦਾ ਹੈ।

55 ਸਾਲਾ ਪ੍ਰਮਿਲਾ ਜੈਪਾਲ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਸਿਆਟਲ ਦੀ ਪ੍ਰਤੀਨਿਧਤਾ ਕਰਨ ਵਾਲੇ ਪਹਿਲੀ ਭਾਰਤੀ-ਅਮਰੀਕੀ ਸੰਸਦ ਮੈਂਬਰ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਰਮੀਆਂ ਵਿੱਚ ਇੱਕ ਵਿਅਕਤੀ ਨੇ ਸਿਆਟਲ ਵਿੱਚ ਸੰਸਦ ਮੈਂਬਰ ਦੀ ਰਿਹਾਇਸ਼ ਦੇ ਬਾਹਰ ਪਿਸਤੌਲ ਦਿਖਾਈ ਸੀ। ਪੁਲਿਸ ਨੇ ਉਸ ਵਿਅਕਤੀ ਦੀ ਪਛਾਣ ਬ੍ਰੈਟ ਫੋਰਸੇਲ ਵਜੋਂ ਕੀਤੀ ਸੀ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Exit mobile version