Site icon TheUnmute.com

Indian Navy: ਪ੍ਰਧਾਨ ਮੰਤਰੀ ਮੋਦੀ ਵੱਲੋਂ ਤਿੰਨ ਜੰਗੀ ਜਹਾਜ਼ ਦੇਸ਼ ਨੂੰ ਸਮਰਪਿਤ, ਜਾਣੋ ਇਨ੍ਹਾਂ ਦੀ ਤਾਕਤ

INS

ਚੰਡੀਗੜ੍ਹ, 15 ਜਨਵਰੀ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਦਿੱਲੀ ਤੋਂ ਮੁੰਬਈ ਪਹੁੰਚੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਦੇ ਨੇਵਲ ਡੌਕਯਾਰਡ ਵਿਖੇ ਨੇਵੀ ਦੇ ਤਿੰਨ ਫਰੰਟਲਾਈਨ ਜੰਗੀ ਜਹਾਜ਼ ਦੇਸ਼ ਨੂੰ ਸਮਰਪਿਤ ਕੀਤੇ | ਇਨ੍ਹਾਂ ਤਿੰਨ ਜੰਗੀ ਜਹਾਜ਼ਾਂ ‘ਚ ਆਈਐਨਐਸ ਸੂਰਤ (INS Surat), ਆਈਐਨਐਸ ਨੀਲਗਿਰੀ (INS Nilgiri) ਅਤੇ ਆਈਐਨਐਸ ਵਾਘਸ਼ੀਰ (INS Wagshir) ਸ਼ਾਮਲ ਹਨ |

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਮੋਹਰੀ ਜਲ ਫੌਜ ਜੰਗੀ ਜਹਾਜ਼ਾਂ ਨੂੰ ਜਲ ਫੌਜ ‘ਚ ਸ਼ਾਮਲ ਕਰਨ ਨਾਲ ਭਾਰਤ ਦੇ ਰੱਖਿਆ ਖੇਤਰ ‘ਚ ਵਿਸ਼ਵ ਪੱਧਰ ‘ਤੇ ਮੋਹਰੀ ਬਣਨ ਦੇ ਯਤਨਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਸਵੈ-ਨਿਰਭਰਤਾ ਵੱਲ ਯਤਨਾਂ ‘ਚ ਵਾਧਾ ਹੋਵੇਗਾ।

ਤਿੰਨ ਪ੍ਰਮੁੱਖ ਜਲ ਫੌਜ ਜੰਗੀ ਜਹਾਜ਼ਾਂ ਦੀ ਲਾਂਚਿੰਗ ਭਾਰਤ ਦੇ ਰੱਖਿਆ ਨਿਰਮਾਣ ਅਤੇ ਸਮੁੰਦਰੀ ਸੁਰੱਖਿਆ ‘ਚ ਵਿਸ਼ਵ ਪੱਧਰ ‘ਤੇ ਮੋਹਰੀ ਬਣਨ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਆਈਐਨਐਸ ਸੂਰਤ (INS Surat)

P15B ਗਾਈਡਡ ਮਿਜ਼ਾਈਲ ਡਿਸਟਰਾਏ ਪ੍ਰੋਜੈਕਟ ਦਾ ਚੌਥਾ ਅਤੇ ਆਖਰੀ ਜੰਗੀ ਜਹਾਜ਼, INS ਸੂਰਤ, ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਆਧੁਨਿਕ ਵਿਨਾਸ਼ਕਾਰੀ ਜੰਗੀ ਜਹਾਜ਼ਾਂ ‘ਚੋਂ ਇੱਕ ਹੈ। ਇਸ ‘ਚ 75 ਫੀਸਦੀ ਸਵਦੇਸ਼ੀ ਸਮੱਗਰੀ ਹੈ ਅਤੇ ਇਹ ਇੱਕ ਅਤਿ-ਆਧੁਨਿਕ ਹਥਿਆਰ-ਸੈਂਸਰ ਪੈਕੇਜ ਅਤੇ ਉੱਨਤ ਨੈੱਟਵਰਕ-ਕੇਂਦ੍ਰਿਤ ਸਮਰੱਥਾਵਾਂ ਨਾਲ ਲੈਸ ਹੈ।

ਆਈਐਨਐਸ ਨੀਲਗਿਰੀ (INS Nilgiri)

P17A ਸਟੀਲਥ ਫ੍ਰੀਗੇਟ ਪ੍ਰੋਜੈਕਟ ਦਾ ਪਹਿਲਾ ਜੰਗੀ ਜਹਾਜ਼, INS ਨੀਲਗਿਰੀ, ਭਾਰਤੀ ਜਲ ਫੋਜ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ ਦੁਆਰਾ ਡਿਜ਼ਾਈਨ ਕੀਤਾ ਹੈ। ਇਸਨੂੰ ਵਧੀ ਹੋਈ ਸਮਰੱਥਾ, ਲੰਬੀ ਸਮੁੰਦਰੀ ਯੋਗਤਾ ਅਤੇ ਉੱਨਤ ਸਟੀਲਥ ਵਿਸ਼ੇਸ਼ਤਾਵਾਂ ਦੇ ਨਾਲ ਜਲ ਫੋਜ ‘ਚ ਸ਼ਾਮਲ ਕੀਤਾ ਹੈ। ਇਹ ਸਵਦੇਸ਼ੀ ਫ੍ਰੀਗੇਟਾਂ ਦੀ ਅਗਲੀ ਪੀੜ੍ਹੀ ਨੂੰ ਦਰਸਾਉਂਦਾ ਹੈ।

ਆਈਐਨਐਸ ਵਾਘਸ਼ੀਰ (INS Wagshir)

ਪੀ75 ਸਕਾਰਪੀਨ ਪ੍ਰੋਜੈਕਟ ਦੀ ਛੇਵੀਂ ਅਤੇ ਆਖਰੀ ਪਣਡੁੱਬੀ, ਆਈਐਨਐਸ ਵਾਗਸ਼ੀਰ, ਪਣਡੁੱਬੀ ਨਿਰਮਾਣ ‘ਚ ਭਾਰਤ ਦੀ ਵਧਦੀ ਮੁਹਾਰਤ ਨੂੰ ਦਰਸਾਉਂਦੀ ਹੈ। ਇਸਦਾ ਨਿਰਮਾਣ ਫਰਾਂਸ ਦੇ ਨੇਵਲ ਗਰੁੱਪ ਦੇ ਸਹਿਯੋਗ ਨਾਲ ਕੀਤਾ ਗਿਆ ਹੈ।

Read More: ED ਨੂੰ ਅਰਵਿੰਦ ਕੇਜਰੀਵਾਲ ਖ਼ਿਲਾਫ ਮੁਕੱਦਮਾ ਚਲਾਉਣ ਦੀ ਮਿਲੀ ਇਜਾਜ਼ਤ, ਜਾਣੋ ਪੂਰਾ ਮਾਮਲਾ

Exit mobile version