July 2, 2024 8:41 pm
Missile

ਤਕਨੀਕੀ ਖ਼ਰਾਬੀ ਕਾਰਨ ਪਾਕਿਸਤਾਨ ਦੇ ਇਲਾਕੇ ‘ਚ ਡਿੱਗੀ ਭਾਰਤੀ ਮਿਜ਼ਾਈਲ

ਚੰਡੀਗੜ੍ਹ 11 ਮਾਰਚ 2022: ਰੱਖਿਆ ਮੰਤਰਾਲੇ ਅਨੁਸਾਰ ਨਿਯਮਤ ਰੱਖ-ਰਖਾਅ ਦੌਰਾਨ ਤਕਨੀਕੀ ਖਰਾਬੀ ਦੇ ਨਤੀਜੇ ਵਜੋਂ ਮਿਜ਼ਾਈਲ (Missile) ਦੀ ਅਚਾਨਕ ਪਾਕਿਸਤਾਨ ਦੇ ਇਲਾਕੇ ‘ਚ ਫਾਇਰ ਹੋ ਗਈ । ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਉੱਚ ਪੱਧਰੀ ਅਦਾਲਤੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਘਟਨਾ ‘ਤੇ ਅਫਸੋਸ ਵੀ ਪ੍ਰਗਟਾਇਆ ਹੈ।ਇਹ ਘਟਨਾ 9 ਮਾਰਚ ਨੂੰ ਵਾਪਰੀ ਸੀ |

ਇਸ ਦੌਰਾਨ ਰੱਖਿਆ ਮੰਤਰਾਲੇ ਨੇ ਕਿਹਾ, ਪਤਾ ਲੱਗਾ ਹੈ ਕਿ ਮਿਜ਼ਾਈਲ (Missile) ਪਾਕਿਸਤਾਨ ਦੇ ਇੱਕ ਖੇਤਰ ‘ਚ ਡਿੱਗੀ ਸੀ। ਜਿੱਥੇ ਇਹ ਘਟਨਾ ਬੇਹੱਦ ਅਫਸੋਸਜਨਕ ਹੈ, ਉੱਥੇ ਹੀ ਰਾਹਤ ਦੀ ਗੱਲ ਇਹ ਵੀ ਹੈ ਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਭਾਰਤੀ ਰੱਖਿਆ ਮੰਤਰਾਲੇ ਨੇ ਪਾਕਿਸਤਾਨ ‘ਚ ਡਿੱਗੀ ਮਿਜ਼ਾਈਲ ‘ਤੇ ਅਧਿਕਾਰਤ ਜਵਾਬ ਦਿੰਦੇ ਹੋਏ ਕਿਹਾ ਕਿ ਰੱਖ-ਰਖਾਅ ਦੌਰਾਨ ਗੜਬੜੀ ਕਾਰਨ ਮਿਜ਼ਾਈਲ ਦਾਗੀ ਅਤੇ ਪਾਕਿਸਤਾਨ ‘ਚ ਜਾ ਡਿੱਗੀ। ਸਾਨੂੰ ਇਸ ਘਟਨਾ ਦਾ ਅਫਸੋਸ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ।