July 1, 2024 2:12 am
captain manpreet singh

Hockey: ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਆਪਣੀ ਟੀਮ ਬਾਰੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 29 ਦਸੰਬਰ 2021: ਭਾਰਤੀ ਪੁਰਸ਼ ਹਾਕੀ ਟੀਮ (Indian men’s hockey team) ਦੇ ਕਪਤਾਨ ਮਨਪ੍ਰੀਤ ਸਿੰਘ (Manpreet Singh) ਨੇ ਟੋਕਿਓ ਓਲੰਪਿਕ (Olympics) 2020 ਵਿੱਚ ਇਤਿਹਾਸਕ ਕਾਂਸੀ ਤਗਮੇ ਦੀ ਜਿੱਤ ਦਾ ਸਿਹਰਾ ਟੀਮ ਦੀ ਏਕਤਾ ਨੂੰ ਦਿੱਤਾ।ਮਨਪ੍ਰੀਤ ਸਿੰਘ (Manpreet Singh) ਨੇ ਬੁੱਧਵਾਰ ਇੱਕ ਬਿਆਨ ਵਿੱਚ ਕਿਹਾ ਹੈ ਕਿ ਓਲੰਪਿਕ (Olympics) ਵਿੱਚ ਸਾਡੀ ਸਫਲਤਾ ਦੇ ਪਿੱਛੇ ਟੀਮ ਦੀ ਏਕਤਾ ਸਭ ਤੋਂ ਵੱਡੀ ਵਜ੍ਹਾ ਹੈ।। ਓਲੰਪਿਕ ਵਿੱਚ ਸਭ ਤੋਂ ਵੱਡੀ ਸਕਾਰਾਤਮਕ ਗੱਲ ਇਹ ਸੀ ਕਿ ਅਸੀਂ ਇੱਕ ਟੀਮ ਦੇ ਰੂਪ ਵਿੱਚ ਬਹੁਤ ਨੇੜੇ ਆਏ ਅਤੇ ਇਸਨੇ ਓਲੰਪਿਕ ਦੌਰਾਨ ਅਸਲ ਵਿੱਚ ਸਾਡੀ ਮਦਦ ਕੀਤੀ।

ਖਿਡਾਰੀਆਂ ‘ਚ ਅਜਿਹਾ ਭਰੋਸਾ ਸੀ ਜਿਸ ਨੇ ਟੀਮ ਦਾ ਮਾਹੌਲ ਬਹੁਤ ਸਕਾਰਾਤਮਕ ਬਣਾਇਆ ਅਤੇ ਇਸ ਨੇ ਸਾਨੂੰ ਮੈਦਾਨ ‘ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਤਰਾਅ-ਚੜ੍ਹਾਅ ਨਾਲ ਭਰੇ ਇਸ ਯਾਦਗਾਰੀ ਸਾਲ ‘ਤੇ ਟਿੱਪਣੀ ਕਰਦਿਆਂ ਕਪਤਾਨ ਨੇ ਕਿਹਾ ਕਿ 2021 ਬਿਨਾਂ ਸ਼ੱਕ ਚੁਣੌਤੀਆਂ ਅਤੇ ਉਤਰਾਅ-ਚੜ੍ਹਾਅ ਨਾਲ ਭਰਿਆ ਹੋਇਆ ਸੀ, ਪਰ ਮੈਨੂੰ ਇਸ ਗੱਲ ‘ਤੇ ਬਹੁਤ ਮਾਣ ਹੈ ਕਿ ਅਸੀਂ ਓਲੰਪਿਕ ਦੀ ਸ਼ਾਨ ਵਾਪਸ ਲਿਆਉਣ ਲਈ ਜਿਸ ਤਰ੍ਹਾਂ ਹਰ ਰੁਕਾਵਟ ਨੂੰ ਪਾਰ ਕੀਤਾ। ਇਹ ਸੱਚ ਹੈ ਕਿ 2021 ਭਾਰਤੀ ਹਾਕੀ ਲਈ ਨਵੀਂ ਸਵੇਰ ਲੈ ਕੇ ਆਇਆ ਹੈ। ਇਹ ਇੱਕ ਸੁਪਨੇ ਦਾ ਸਾਲ ਰਿਹਾ ਹੈਮਨਪ੍ਰੀਤ ਨੇ ਕਿਹਾ ਕਿ ਇਹ ਚਾਰ ਨਹੀਂ ਸਗੋਂ ਪੰਜ ਸਾਲਾਂ ਦੀ ਸਖ਼ਤ ਮਿਹਨਤ ਸੀ। ਅਸੀਂ ਪੂਰਾ ਇੱਕ ਸਾਲ ਕੈਂਪ ਵਿੱਚ ਬਿਤਾਇਆ, ਸਾਡੀ ਪੂਰੀ ਜੀਵਨ ਸ਼ੈਲੀ ਜ਼ਿੰਦਗੀ ਦੇ ਨਵੇਂ ਨਿਯਮਾਂ ਦੇ ਅਨੁਕੂਲ ਹੋਣ ਦੀ ਕੋਸ਼ਿਸ਼ ਵਿੱਚ ਬਦਲ ਗਈ ਹੈ, ਅਸੀਂ ਬਾਇਓ-ਬਬਲ ਵਿੱਚ ਰਹਿਣ ਲੱਗ ਪਏ ਹਾਂ, ਇਸ ਲਈ ਯਕੀਨੀ ਤੌਰ ‘ਤੇ ਕਹਾਂਗਾ ਕਿ ਮੈਦਾਨ ਤੋਂ ਬਾਹਰ ਵੀ ਬਹੁਤ ਸਾਰੀਆਂ ਚੁਣੌਤੀਆਂ ਹਨ।