July 7, 2024 1:43 pm
ਡਾ.ਮਹਿੰਦਰ ਬੇਦੀ ਜੈਤੋ

ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਤੇ ਉੱਘੇ ਅਨੁਵਾਦਕ ਡਾ.ਮਹਿੰਦਰ ਬੇਦੀ ਜੈਤੋ ਦਾ ਹੋਇਆ ਦੇਹਾਂਤ

ਚੰਡੀਗੜ੍ਹ 26 ਅਪ੍ਰੈਲ 2022: ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਤੇ ਉੱਘੇ ਅਨੁਵਾਦਕ ਡਾ.ਮਹਿੰਦਰ ਬੇਦੀ ਜੈਤੋ ਦਾ ਬੀਤੀ ਰਾਤ ਦੁਨੀਆ ਨੂੰ ਅਲਵਿਦਾ ਕਹਿ ਗਏ । ਡਾ.ਮਹਿੰਦਰ ਬੇਦੀ ਜੈਤੋ ਕੁਝ ਮਹੀਨਿਆਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੀ ਉਮਰ ਕਰੀਬ 68 ਸਾਲ ਦੇ ਸੀ ।

ਉਹ ਆਪਣੇ ਪਿੱਛੇ ਪਤਨੀ ਅਤੇ ਬੇਟੀ ਛੱਡ ਗਏ ਹਨ। ਡਾ. ਮਹਿੰਦਰ ਬੇਦੀ ਨੇ ਬੀਤੇ ਚਾਰ ਦਹਾਕਿਆਂ ਦੇ ਸਾਹਿਤਕ ਸਫ਼ਰ ਦੌਰਾਨ ਉਨ੍ਹਾਂ ਹਿੰਦੀ ਤੇ ਉਰਦੂ ਤੋਂ ਸੈਂਕੜੇ ਕਹਾਣੀਆਂ, ਨਾਵਲਿਟ,ਨਾਵਲ ਤੇ ਵਾਰਤਕ ਰਚਨਾਵਾਂ ਦਾ ਪੰਜਾਬੀ ‘ਚ ਅਨੁਵਾਦ ਕੀਤਾ । ਅਨੁਵਾਦ ਦੀਆਂ ਤਿੰਨ ਦਰਜਨ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ।

ਪੰਜਾਬੀ ਦੇ ਪ੍ਰਸਿੱਧ ਅਖ਼ਬਾਰਾਂ ਅਤੇ ਨਾਮਵਰ ਰਸਾਲਿਆਂ ‘ਚ ਉਨ੍ਹਾਂ ਦੇ ਅਨੁਵਾਦ ਛਪਦੇ ਰਹੇ। ਉਨ੍ਹਾਂ ਵੱਲੋ ਅਸਗਰ ਵਜਾਹਤ ਦੇ ਹਿੰਦੀ ਨਾਵਲ ਦੇ ਪੰਜਾਬੀ ਅਨੁਵਾਦ ‘ਰਾਵੀ ਵਿਰਸਾ’ ਨੂੰ ਪਿਛਲੇ ਸਾਲ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ। ਡਾ. ਮਹਿੰਦਰ ਬੇਦੀ ਦੇ ਵਿਛੋੜੇ ਨਾਲ ਸਾਹਿਤਕ ਦੁਨੀਆਂ ‘ਚ ਇਕ ਵੱਡਾ ਘਾਟਾ ਪਿਆ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਹੈ।